ਮੈਂ ਸਰਕਾਰ ਵਿਰੁੱਧ ਨਹੀਂ ਹਾਂ, ਪਰੰਤੂ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਖਾਲਿਸਤਾਨ ‘ਤੇ ਭੜਕਣਾ ਜਾਇਜ਼ ਨਹੀਂ ਹੈ, ਇੰਦਰਾ ਗਾਂਧੀ ਨੇ ਵੀ ਇਹੀ ਕੀਤਾ ਸੀ। ਜੇਕਰ ਸਰਕਾਰਾਂ ਮੁੜ ਤੋਂ ਇਤਿਹਾਸ ਨੂੰ ਦੁਹਰਾਉਣਾ ਚਾਹੁੰਦੀਆਂ ਹਨ, ਤਾਂ ਫਿਰ ਸਵਾਗਤ ਹੈ। ਫਿਰ ਭਾਵੇਂ ਉਹ ਇਸ ਨੂੰ ਚੇਤਾਵਨੀ ਸਮਝਣ ਜਾਂ ਫਿਰ ਧਮਕੀ, ਉਨ੍ਹਾਂ ਦੀ ਮਰਜ਼ੀ ਹੈ।” ਇਹ ਵਿਵਾਦ ਬਿਆਨ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੇ ਬੁੱਧਵਾਰ ਇਥੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਦਿੱਤਾ। ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਕੇਂਦਰੀ ਮੰਤਰੀ ਅਮਿਤ ਸ਼ਾਹ ਨੇ ਅੱਜ ਤੱਕ ਹਿੰਦੂ ਰਾਸ਼ਟਰ ਬਾਰੇ ਬਿਆਨ ਕਿਉਂ ਨਹੀਂ ਦਿੱਤਾ? ਨਾ ਹੀ ਕਦੇ ਕੋਈ ਇਸ ਬਾਰੇ ਬਹਿਸ ਹੋਈ ਹੈ ਕਿ ਕੋਈ ਹਿੰਦੂ ਰਾਸ਼ਟਰ ਮੰਗ ਰਿਹਾ ਹੈ। ਖਾਲਿਸਤਾਨੀ ਆਗੂ ਨੇ ਕਿਹਾ ਕਿ ਅਮਿਤ ਸ਼ਾਹ ਨੂੰ ਮੈਂ ਨਹੀਂ, ਸਗੋਂ ਖੁਦ ਕੇਂਦਰੀ ਗ੍ਰਹਿ ਮੰਤਰੀ ਨੇ ਮੈਨੂੰ ਧਮਕਾਇਆ ਹੈ। ਉਨ੍ਹਾਂ ਇਸ ਦੌਰਾਨ ਨੈਸ਼ਨਲ ਮੀਡੀਆ ਨੂੰ ਵੀ ਅਪੀਲ ਕੀਤੀ ਕਿ ਉਹ ਉਸ ਕੋਲੋਂ ਕੋਈ ਵੀ ਸਵਾਲ ਪੁੱਛ ਸਕਦੇ ਹਨ ਉਹ ਕਦੇ ਵੀ ਇਨਕਾਰ ਨਹੀਂ ਕਰਨਗੇ, ਪਰ ਉਨ੍ਹਾਂ ਦੇ ਬਿਆਨ ਨੂੰ ਤੋੜ ਮਰੋੜ ਕੇ ਪੇਸ਼ ਨਾ ਕੀਤਾ ਜਾਵੇ। ‘ਖਾਲਿਸਤਾਨ ਨੂੰ ਮੁੜ ਲਿਆਉਣ ਵਿੱਚ ਦਿੱਕਤ ਕਿਉਂ’ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਕੇਂਦਰੀ ਏਜੰਸੀਆਂ ਮੇਰਾ ਕਤਲ ਵੀ ਕਰ ਸਕਦੀਆਂ ਹਨ, ਪਰ ਏਜੰਸੀਆਂ ਨੂੰ ਹੋਰ ਕੁੱਝ ਨਹੀਂ ਪਤਾ ਲੱਗਦਾ। ਉਨ੍ਹਾਂ ਕਿਹਾ ਕਿ ਖਾਲਿਸਤਾਨੀ ਦੀ ਗੱਲ ਕਰਨਾ ਸਿੱਖਾਂ ਦਾ ਧਰਮ ਹੈ, ਹੱਕ ਹੈ, ਖਾਲਿਸਤਾਨ ਰਾਜ ਦੁਨੀਆ ਦਾ ਸਭ ਤੋਂ ਵਧੀਆ ਰਾਜ ਮੰਨਿਆ ਜਾਂਦਾ ਹੈ ਤਾਂ ਫਿਰ ਉਸ ਨੂੰ ਮੁੜ ਲਿਆਉਣ ਵਿੱਚ ਦਿੱਕਤ ਕਿਉਂ ਹੈ। ਉਨ੍ਹਾਂ ਕਿਹਾ ਕਿ ਇਨਕਲਾਬ ਜਿੰਦਾਬਦ ਕਹਿਣ ਵਾਲਿਆਂ ਵਿਰੁੱਧ ਕਦੇ ਪਰਚਾ ਨਹੀਂ ਹੋਇਆ, ਪਰੰਤੂ ਅਫਗਾਨਿਸਤਾਨ, ਕਜਾਕਿਸਤਾਨ ਜਾਂ ਹੋਰ ਮੁਲਕ ਹੈ ਤਾਂ ਫਿਰ ਖਾਲਿਸਤਾਨੀ ਵਿੱਚ ਕਿਉਂ ਪ੍ਰੇਸ਼ਾਨੀ ਹੈ। ਜਿਕਰਯੌਗ ਹੈ ਬੀਤੇ ਦਿਨੀ ਵੀ ਅੰਮ੍ਰਿਤਪਾਲ ਸਿੰਘ ਨੇ ਪੰਜਾਬੀ ਫਿਲਮ ਐਕਟਰ ਅਤੇ ਐਕਟੀਵਿਸਟ ਸੰਦੀਪ ਸਿੰਘ ਉਰਫ ਦੀਪ ਸਿੱਧੂ ਦੀ ਬਰਸੀ ਮੌਕੇ ਸੰਬੋਧਨ ਕਰਦੇ ਹੋਏ ਬਹੁਤ ਹੀ ਭੜਕਾਊ ਭਾਸ਼ਣ ਦਿੱਤਾ। ਇਸ ਦੌਰਾਨ ਉਨ੍ਹਾਂ ਕਿਹਾ, ‘ਪੰਜਾਬ ਦਾ ਹਰ ਬੱਚਾ ਖਾਲਿਸਤਾਨ ਦੀ ਗੱਲ ਕਰਦਾ ਹੈ… ਜੋ ਕਰਨਾ ਹੈ, ਕਰ ਲਓ… ਅਸੀਂ ਆਪਣਾ ਹੱਕ ਮੰਗਦੇ ਹਾਂ, ਅਸੀਂ ਇਸ ਧਰਤੀ ‘ਤੇ ਰਾਜ ਕੀਤਾ ਹੈ। ਅਸੀਂ ਇਸ ਧਰਤੀ ਦੇ ਹੱਕਦਾਰ ਹਾਂ। ਅਸੀਂ ਹੀ ਇਸ ਧਰਤੀ ਦੇ ਦਾਅਵੇਦਾਰ ਹਾਂ। ਇਸ ਧਰਤੀ ਉੱਤੇ ਰਾਜ ਦਾ ਦਾਅਵਾ ਸਾਡਾ ਹੈ। ਕੋਈ ਵੀ ਇਸ ਤੋਂ ਪਿੱਛੇ ਨਹੀਂ ਹਟ ਸਕਦਾ… ਚਾਹੇ ਉਹ ਅਮਿਤ ਸ਼ਾਹ ਹੋਵੇ, ਮੋਦੀ ਜਾਂ ਭਗਵੰਤ ਮਾਨ। ਭਾਵੇਂ ਦੁਨੀਆਂ ਭਰ ਦੀਆਂ ਫ਼ੌਜਾਂ ਆ ਕੇ ਕਹਿ ਦੇਣ ਕਿ ਉਹ ਆਪਣਾ ਦਾਅਵਾ ਨਹੀਂ ਛੱਡਣਗੇ।