ਜ਼ੀਰਕਪੁਰ ਦੇ ਬਲਟਾਣਾ ਚ ਏਕਤਾ ਵਿਹਾਰ ਕਾਲੋਨੀ ਵਿੱਚ ਪਿਛਲੇ ਇਕ ਸਾਲ ਤੋਂ ਚੱਲ ਰਹੇ ਵਿਵਾਦਤ ਪਲਾਟ ਮਾਮਲੇ ‘ਚ ਪਲਾਟ ਮਾਲਕ ਦੇ ਪਰਿਵਾਰ ਵੱਲੋਂ ਗਲੀ ਦੀਆਂ ਔਰਤਾਂ ‘ਤੇ ਡੰਡੇ ਨਾਲ ਹਮਲਾ ਕੀਤਾ ਗਿਆ। ਔਰਤਾਂ ਨੂੰ ਗੱਡੀ ਨਾਲ ਦਰੜਨ ਦੀ ਵੀ ਕੋਸ਼ਿਸ਼ ਕੀਤੀ ਗਈ ਹੈ, ਮਾਮਲੇ ਦੀ ਇੱਕ CCTV ਵੀਡੀਓ ਵੀ ਸਾਹਮਣੇ ਆਈ ਹੈ। ਜਿਸ ਵਿਚ ਦਿਖਾਈ ਦੇ ਰਿਹਾ ਹੈ ਕਿਵੇਂ ਗੱਡੀ ਦੇ ਬੋਨਟ ‘ਤੇ ਮਹਿਲਾ ਨੂੰ ਲਮਕਾ ਕੇ ਦਰੜਨ ਦੀ ਕੋਸ਼ਿਸ਼ ਕੀਤੀ ਗਈ। ਮਾਮਲੇ ‘ਚ ਕਈ ਮਹਿਲਾਵਾਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਸਾਰਾ ਮਾਮਲਾ ਗਲੀ ਵਿੱਚ ਲੱਗੇ ਇਕ CCTV ਕੈਮਰੇ ਚ ਕੈਦ ਹੋਇਆ ਹੈ। ਮਹਿਲਾਵਾਂ ਨੇ ਪੁਲਿਸ ਨੂੰ 302 ਦਾ ਕੇਸ ਦਰਜ ਕਰਨ ਦੀ ਅਪੀਲ ਕੀਤੀ ਹੈ।