ਦਿੱਲੀ ‘ਚ ਅੱਜ ਤੋਂ 14.2 ਕਿਲੋ ਦਾ ਘਰੇਲੂ ਰਸੋਈ ਗੈਸ ਸਿਲੰਡਰ 1053 ਰੁਪਏ ਦੀ ਬਜਾਏ 1103 ਰੁਪਏ ‘ਚ ਮਿਲੇਗਾ। ਮੁੰਬਈ ‘ਚ ਇਸ ਦੀ ਕੀਮਤ 1052.50 ਰੁਪਏ ਦੀ ਬਜਾਏ 1102.5 ਰੁਪਏ ਹੋਵੇਗੀ। ਜੇਕਰ ਕੋਲਕਾਤਾ ਦੀ ਗੱਲ ਕਰੀਏ ਤਾਂ 1079 ਦੀ ਬਜਾਏ ਹੁਣ 1129 ਰੁਪਏ ‘ਚ ਸਿਲੰਡਰ ਆਵੇਗਾ। ਚੇਨਈ ‘ਚ ਇਹ 1068.50 ਰੁਪਏ ਦੀ ਬਜਾਏ 1118.5 ਰੁਪਏ ‘ਚ ਮਿਲੇਗਾ। ਵਪਾਰਕ ਸਿਲੰਡਰ ਦੀ ਨਵੀਂ ਕੀਮਤ ਐਲਪੀਜੀ ਸਿਲੰਡਰ ਦੀ ਨਵੀਂ ਕੀਮਤ ਕੀਮਤਾਂ ਵਿਚ ਵਾਧੇ ਤੋਂ ਬਾਅਦ ਦਿੱਲੀ ਵਿਚ ਵਪਾਰਕ ਐਲਪੀਜੀ ਸਿਲੰਡਰ 1769 ਰੁਪਏ ਦੀ ਬਜਾਏ 2119.5 ਰੁਪਏ ਵਿਚ ਮਿਲੇਗਾ। ਕੋਲਕਾਤਾ ‘ਚ ਇਸ ਦੀ ਕੀਮਤ 1870 ਰੁਪਏ ਤੋਂ ਵਧ ਕੇ ਹੁਣ 2221.5 ਰੁਪਏ ਹੋ ਗਈ ਹੈ। ਮੁੰਬਈ ‘ਚ ਗੈਸ ਸਿਲੰਡਰ 1721 ਰੁਪਏ ਤੋਂ ਵਧ ਕੇ ਹੁਣ 2071.50 ਰੁਪਏ ਹੋ ਗਿਆ ਹੈ। ਚੇਨਈ ‘ਚ ਹੁਣ ਸਿਲੰਡਰ 2268 ਰੁਪਏ ‘ਚ ਮਿਲੇਗਾ, ਪਹਿਲਾਂ ਇਹ 1917 ਰੁਪਏ ‘ਚ ਸੀ।