ਕੈਨੇਡਾ ਵਿੱਚ ਵਸੇ 10 ਲੱਖ ਪੰਜਾਬੀਆਂ ਲਈ ਚੰਗੀ ਖਬਰ ਹੈ। ਅੰਮ੍ਰਿਤਸਰ ਤੋਂ ਕੈਨੇਡਾ ਦੀ ਫਲਾਈਟ 6 ਅਪ੍ਰੈਲ ਤੋਂ ਸ਼ੁਰੂ ਹੋ ਰਹੀ ਹੈ। ਇਹ ਫਲਾਈਟ ਇਟਾਲੀਅਨ ਨਿਓਸ ਏਅਰਲਾਈਨਸ ਵੱਲੋਂ ਸ਼ੁਰੂ ਕੀਤੀ ਜਾ ਰਹੀ ਹੈ। ਇਹ ਫਲਾਈਟ ਮਿਲਾਨ ਏਅਰਪੋਰਟ ‘ਤੇ ਰੁਕ ਕੇ ਟੋਰਾਂਟੋ ਦੇ ਪੀਅਰਸਨ ਏਅਰਪੋਰਟ ਜਾਏਗੀ। ਜਾਣਕਾਰੀ ਮੁਤਾਬਕ ਇਹ ਏਅਰਲਾਈਨ ਹਰ ਵੀਰਵਾਰ ਨੂੰ ਅੰਮ੍ਰਿਤਸਰ ਤੋਂ ਸਵੇਰੇ 3.15 ਵਜੇ ਰਵਾਨਾ ਹੋਵੇਗੀ। ਚਾਰ ਘੰਟੇ ਮਿਲਾਨ ਵਿੱਚ ਰੁਕਣ ਮਗਰੋਂ ਫਲਾਈਟ ਕੈਨੇਡਾ ਦੇ ਟੋਰਾਂਟੋ ਦੇ ਪੀਅਰਸਨ ਏਅਰਪੋਰਟ ‘ਤੇ ਲੈਂਡ ਕਰੇਗੀ। ਇਹ ਦੂਰੀ 21 ਘੰਟੇ 15 ਮਿੰਟ ਵਿੱਚ ਤੈਅ ਹੋਵੇਗੀ। ਫਲਾਈਟ ਵੀਰਵਾਰ ਨੂੰ ਹੀ ਟੋਰਾਂਟੋ ਤੋਂ ਅੰਮ੍ਰਿਤਸਰ ਦੇ ਸ਼੍ਰੀ ਰਾਮਦਾਸ ਏਅਰਪੋਟ ਲਈ ਰਵਾਨਾ ਹੋਵੇਗੀ। ਇਸ ਨਾਲ ਕੈਨੇਡਾ ਦੇ ਲਗਭਗ 10 ਲੱਖ ਪੰਜਾਬੀ ਮੂਲ ਦੇ ਲੋਕਾਂ ਨੂੰ ਫਾਇਦਾ ਹੋਵੇਗਾ। ਕੈਨੇਡਾ ਵਿੱਚ ਭਾਰੀ ਗਿਣਤੀ ਵਿੱਚ ਪੰਜਾਬੀ ਵਸੇ ਹੋਏ ਹਨ, ਜੋ ਹੁਣ ਤੱਕ ਦਿੱਲੀ ਦੇ ਇੰਦਰਾ ਗਾਂਧੀ ਏਅਰਪੋਰਟ ਤੋਂ ਹੀ ਆਉਂਦੇ-ਜਾਂਦੇ ਸਨ। ਅੰਮ੍ਰਿਤਸਰ ਵਿੱਚ ਸ੍ਰੀ ਦਰਬਾਰ ਸਾਹਿਬ ਹੋਣ ਕਾਰਨ ਸਿੱਖਾਂ ਦੀ ਲੰਮੇ ਸਮੇਂ ਤੋਂ ਮੰਗ ਸੀ ਕਿ ਕੈਨੇਡਾ ਲਈ ਫਲਾਈਟ ਸ਼ੁਰੂ ਕੀਤੀ ਜਾਵੇ। ਪੰਜਾਬੀ ਮੂਲ ਦੇ ਲੋਕਾਂ ਲਈ ਮੁਸਕਲ ਇਹ ਵੀ ਹੈ ਕਿ ਕੈਨੇਡਾ ਤੋਂ ਭਾਰਤ ਦੇ ਦਿੱਲੀ ਏਅਰਪੋਰਟ ਆਉਣ ਵਾਲੀਆਂ ਫਲਾਈਟਾਂ ਰਾਤ ਨੂੰ 10 ਵਜੇ ਤੋਂ ਪਹਿਲਾਂ ਪਹੁੰਚਦੀਆਂ ਹਨ ਤੇ ਪੰਜਾਬ ਦੇ ਅੰਮ੍ਰਿਤਸਰ ਆਉਣ ਲਈ ਅਗਲੇ ਦਿਨ ਸਵੇਰੇ 6 ਵਜੇ ਤੋਂ ਬਾਅਦ ਦੀਆਂ ਫਲਾਈਟਾਂ ਮਿਲਦੀਆਂ ਸਨ, ਰਾਤ ਭਰ ਏਅਰਪੋਰਟ ‘ਤੇ ਰੁਕਣਾ ਪੈਂਦਾ ਸੀ ਜਾਂ ਸੜਕ ਰਾਹੀਂ ਪੰਜਾਬ ਆਉਣਾ ਪੈਂਦਾ ਸੀ। ਕੌਣੀ ਘੱਟਗਿਣਤੀ ਕਮਿਸ਼ਨ ਦੇ ਸਲਾਹਕਾਰ ਪ੍ਰੋ. ਸਰਚਾਂਦ ਸਿੰਗ ਦਾ ਕਹਿਣਾ ਹੈ ਕਿ ਸਾਡੀ ਮੰਗ ਇਹ ਵੀ ਹੈ ਕਿ ਏਅਰਇੰਡੀਆ ਵੀ ਕੈਨੇਡਾ-ਅੰਮ੍ਰਿਤਸਰ ਰੂਟ ‘ਤੇ ਫਲਾਈਟਾਂ ਸ਼ੁਰੂ ਕਰੇ। ਨਿਓਸ ਏਅਰਲਾਈਨਸ ਦਾ ਕਦਮ ਸ਼ਲਾਘਾਯੋਗ ਹੈ ਤੇ ਇਸ ਦਾ ਸਵਾਗਤ ਹੈ ਪਰ ਪੰਜਾਬੀ ਲੋਕਾਂ ਦੀ ਡਿਮਾਂਡ ਨੂੰ ਭਾਰਤ ਸਰਕਾਰ ਨੂੰ ਵੀ ਮੰਨਣਾ ਚਾਹੀਦਾ ਹੈ। ਦੂਜੇ ਪਾਸੇ ਕੈਨੇਡਾ ਤੋਂ ਬ੍ਰੈਂਪਟਨ ਤੋਂ ਸਾਂਸਦ ਮਨਿੰਦਰ ਸਿੱਧੂ ਦਾ ਕਹਿਣਾ ਹੈ ਕਿ ਪੰਜਬਾ ਦੇ ਲੋਕਾਂ ਦਾ ਕੈਨੇਡਾ ਵਿੱਚ ਕਾਫੀ ਦਬਦਬਾ ਹੈ। ਰੋਜ਼ਾਨਾ ਹਜ਼ਾਰਾਂ ਲੋਕ ਪੰਜਾਬ ਆਉਂਦੇ ਜਾਂਦੇ ਹਨ। ਪੰਜਾਬ ਲਈ ਸਿੱਧੀਆਂ ਫਲਾਈਟਾਂ ਦੀ ਕਾਫੀ ਕਮੀ ਮਹਿਸੂਸ ਕੀਤੀ ਜਾ ਰਹੀ ਹੈ। ਯਕੀਨੀ ਤੌਰ ‘ਤੇ ਇਸ ਦਾ ਫਾਇਦਾ ਮਿਲੇਗਾ ।