ਭਾਰਤੀ ਫ਼ੌਜ ਨੇ ਲੱਦਾਖ ਵਿਚ ਅਸਲ ਕੰਟਰੋਲ ਰੇਖਾ (LAC) ਦੇ ਨਾਲ ਕ੍ਰਿਕਟ ਵਰਗੀਆਂ ਹੋਰ ਗਤੀਵਿਧੀਆਂ ‘ਚ ਹਿੱਸਾ ਲਿਆ। ਸੂਤਰਾਂ ਮੁਤਾਬਕ ਗਲਵਾਨ ਘਾਟੀ ‘ਚ ਜਿੱਥੇ 2020 ‘ਚ ਚੀਨੀ ਫੌਜ ਨਾਲ ਖੂਨੀ ਝੜਪ ਹੋਈ ਸੀ, ਉੱਥੇ ਭਾਰਤੀ ਫੌਜ ਦੇ ਜਵਾਨ ਕ੍ਰਿਕਟ ਖੇਡ ਰਹੇ ਸਨ। ਫੌਜ ਨੇ ਗਲਵਾਨ ਘਾਟੀ ਦੇ ਨੇੜੇ ਘੋੜਿਆਂ ਤੇ ਖੱਚਰਾਂ ‘ਤੇ ਵੀ ਸਰਵੇਖਣ ਕੀਤਾ। ਇਸ ਤੋਂ ਇਲਾਵਾ ਪੈਂਗੌਂਗ ਝੀਲ ‘ਤੇ ਹਾਫ ਮੈਰਾਥਨ ਵਰਗੀਆਂ ਸਰਗਰਮੀਆਂ ਵੀ ਕਰਵਾਈਆਂ ਗਈਆਂ। ਭਾਰਤੀ ਫ਼ੌਜ ਦੇ ਜਵਾਨਾਂ ਨੂੰ ਗਲਵਾਨ ਵੈਲੀ ਨੇੜੇ ਕ੍ਰਿਕਟ ਖੇਡਦੇ ਦੇਖਿਆ ਗਿਆ। ਸੋਸ਼ਲ ਮੀਡੀਆ ‘ਤੇ ਭਾਰਤੀ ਫੌਜ ਦੇ ਹਵਾਲੇ ਨਾਲ ਇਸ ਨਾਲ ਜੁੜੀਆਂ ਤਸਵੀਰਾਂ ਅਤੇ ਵੀਡੀਓਜ਼ ਵੀ ਵਾਇਰਲ ਹੋ ਰਹੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਉਚਾਈ ਵਾਲੇ ਇਲਾਕਿਆਂ ‘ਚ ਤਾਇਨਾਤ ਫ਼ੌਜ ਦੀਆਂ ਟੁਕੜੀਆਂ ਸਰਦੀਆਂ ਦੌਰਾਨ ਵੱਖ-ਵੱਖ ਖੇਡ ਸਰਗਰਮੀਆਂ ਕਰਵਾਈਆਂ ਗਈਆਂ ਹਨ। ਜਿਸ ਕਾਰਨ ਖਰਾਬ ਮੌਸਮ ਦੇ ਬਾਵਜੂਦ ਜਵਾਨਾਂ ਦਾ ਮਨੋਬਲ ਬਰਕਰਾਰ ਰੱਖਿਆ ਜਾ ਸਕਦਾ ਹੈ। ਸੋਸ਼ਲ ਮੀਡੀਆ ‘ਤੇ ਜਾਰੀ ਕੀਤੀਆਂ ਗਈਆਂ ਤਸਵੀਰਾਂ ‘ਚ ਫੌਜ ਦੇ ਕੁਝ ਜਵਾਨ ਗਲਵਾਨ ਦੀਆਂ ਬਰਫ਼ ਨਾਲ ਢੱਕੀਆਂ ਚੋਟੀਆਂ ਤੇ ਚੱਟਾਨ ਵਾਲੀਆਂ ਵਾਦੀਆਂ ‘ਚ ਕ੍ਰਿਕਟ ਖੇਡਦੇ ਦਿਖਾਈ ਦੇ ਰਹੇ ਹਨ। ਉਨ੍ਹਾਂ ਨੇ ਕ੍ਰਿਕਟ ਖੇਡਣ ਲਈ ਪਿੱਚ ਅਤੇ ਵਿਕਟ ਦਾ ਵੀ ਪ੍ਰਬੰਧ ਕੀਤਾ ਹੈ। ਵੱਖ-ਵੱਖ ਤਸਵੀਰਾਂ ‘ਚ ਜਵਾਨ ਬੱਲੇਬਾਜ਼ੀ, ਗੇਂਦਬਾਜ਼ੀ ਅਤੇ ਫੀਲਡਿੰਗ ਕਰਦੇ ਨਜ਼ਰ ਆ ਰਹੇ ਹਨ। ਹਾਲਾਂਕਿ ਭਾਰਤੀ ਫ਼ੌਜ ਨੇ ਇਹ ਨਹੀਂ ਦੱਸਿਆ ਹੈ ਕਿ ਕ੍ਰਿਕਟ ਕਿੱਥੇ ਖੇਡੀ ਜਾ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਇਲਾਕਾ ਪੂਰਬੀ ਲੱਦਾਖ ਨਾਲ ਜੁੜਿਆ ਹੋ ਸਕਦਾ ਹੈ। ਕਾਬਿਲੇਗੌਰ ਹੈ ਕਿ ਇਹ ਗਲਵਾਨ ਘਾਟੀ ਦੇ ਉਸ ਖੇਤਰ ਦੇ ਨੇੜੇ ਹੈ ਜਿੱਥੇ ਜੂਨ 2020 ਵਿਚ ਭਾਰਤ ਅਤੇ ਚੀਨ ਦੇ ਸੈਨਿਕਾਂ ਵਿਚਕਾਰ ਝੜਪ ਹੋਈ ਸੀ।