ਕੌਮਾਂਤਰੀ ਮਹਿਲਾ ਦਿਵਸ ਤੋਂ ਠੀਕ ਇੱਕ ਦਿਨ ਪਹਿਲਾਂ ਭਾਰਤੀ ਹਵਾਈ ਫੌਜ (IAF) ਨੇ ਇਤਿਹਾਸ ਵਿੱਚ ਪਹਿਲੀ ਵਾਰ ਕਿਸੇ ਮਹਿਲਾ ਨੂੰ ਵੈਸਟਰ ਸੈਕਟਰ ਵਿੱਚ ਫਰੰਟਲਾਈਨ ਕਾਂਬੈਟ ਯੂਨਿਟ ਦੀ ਕਮਾਨ ਸੌਂਪੀ ਹੈ। ਗਰੁੱਪ ਕੈਪਟਨ ਸ਼ਾਲਿਜਾ ਧਾਮੀ ਏਅਰਫੋਰਸ ਵਿੱਚ ਲੜਾਕੂ ਯੂਨਿਟ ਦੀ ਪਹਿਲੀ ਮਹਿਲਾ ਕਮਾਂਡਰ ਹੈ। ਦੱਸ ਦੇਈਏ ਕਿ ਇਸ ਮਹੀਨੇ ਦੀ ਸ਼ੁਰੂਆਤ ਵਿੱਚ ਵਹਿਲੀ ਵਾਰ ਫੌਜ ਨੇ ਮੈਡੀਕਲ ਸਟ੍ਰੀਮ ਦੇ ਬਾਹਰ ਮਹਿਲਾ ਅਧਿਕਾਰੀਆਂ ਨੂੰ ਕਮਾਨ ਸੌਂਪਣ ਦੀ ਸ਼ੁਰੂਆਤ ਕੀਤੀ। ਇਨ੍ਹਾਂ ਵਿੱਚੋਂ ਕਰੀਬ 50 ਫਾਰਵਰਡ ਸਣੇ ਆਪ੍ਰੇਸ਼ਨਲ ਏਰਿਆਜ਼ ਵਿੱਚ ਯੂਨਿਟਸ ਦੀ ਨੁਮਾਇੰਦਗੀ ਕਰੇਗੀ। ਇਹ ਨਾਰਦਰਨ ਤੇ ਈਸਟਰਨ ਦੋਵੇਂ ਕਮਾਨ ਵਿੱਚ ਹੋਵੇਗਾ। ਗਰੁੱਪ ਕੈਪਟਨ ਸ਼ਾਲਿਜਾ ਧਾਮੀ 2003 ਵਿੱਚ ਹੈਲੀਕਾਪਟਰ ਪਾਇਲਟ ਵਜੋਂ ਨਿਯੁਕਤ ਹੋਈ ਸੀ। ਉਸ ਕੋਲ 2800 ਘੰਟੇ ਤੋਂ ਵੱਧ ਦਾ ਫਲਾਇੰਗ ਐਕਸਪੀਰਿਅੰਸ ਹੈ। ਉਹ ਇੱਕ ਕਵਾਲੀਫਾਈਡ ਫਲਾਇੰਗ ਇੰਸਟਰਕਟਰ ਵੀ ਰਹੀ ਹੈ। ਸ਼ਾਲਿਜਾ ਵੈਸਟਰਨ ਸੈਕਟਰ ਵਿੱਚ ਹੈਲੀਕਾਪਟਰ ਯੂਨਿਟ ਵਿੱਚ ਫਲਾਈਟ ਕਮਾਂਡਰ ਵਜੋਂ ਸੇਵਾਵਾਂ ਦੇ ਚੁੱਕੀ ਹੈ। ਭਾਰਤੀ ਹਵਾਈ ਫੌਜ ਵਿੱਚ ਗਰੁੱਪ ਕੈਪਟਨ ਨੂੰ ਆਰਮੀ ਵਿੱਚ ਕਰਨਲ ਦੇ ਬਰਾਬਰ ਮੰਨਿਆ ਜਾਂਦਾ ਹੈ। ਏਅਰ ਆਫੀਸਰ ਕਮਾਂਡਿੰਗ-ਇਨ-ਚੀਫ ਵੱਲੋਂ ਧਾਮੀ ਨੂੰ ਦੋ ਮੌਕਿਆਂ ‘ਤੇ ਸਨਮਾਨਤ ਕੀਤਾ ਜਾ ਚੁੱਕਾ ਹੈ। ਅਜੇ ਉਹ ਫਰੰਟਲਾਈਨ ਕਮਾਂਡ ਹੈੱਡਕੁਆਰਟਰ ਦੀ ਆਪ੍ਰੇਸ਼ਨਸ ਬ੍ਰਾਂਚ ਵਿੱਚ ਤਾਇਨਾਤ ਹੈ। ਪੰਜਾਬ ਦੇ ਲੁਧਿਆਣਾ ਵਿੱਚ ਪੈਦਾ ਹੋਈ ਧਾਮੀ ਨੇ ਸਾਲ 2003 ਐੱਚ.ਏ.ਐੱਲ. ਪਚਪੀਟੀ-32 ਦੀਪਕ ਤੋਂ ਪਹਿਲੀ ਵਾਰ ਇਕੱਲੇ ਉਡਾਨ ਭਰੀ ਸੀ। ਇਸੇ ਸਾਲ ਉਸ ਨੂੰ ਇੰਡੀਅਨ ਏਅਰਫੋਰਸ ਵਿੱਚ ਇੱਕ ਫਲਾਇੰਗ ਆਫਿਸਰ ਵਜੋਂ ਨਿਯੁਕਤ ਕੀਤਾ ਗਿਆ ਸੀ। ਇਸ ਮਗਰੋਂ ਸਾਲ 2005 ਵਿੱਚ ਉਸ ਨੂੰ ਫਲਾਈਟ ਲੈਫਟੀਨੈਂਟ ਤੇ ਸਾਲ 2009 ਵਿੱਚ ਸਕਵਾਡਰਨ ਲੀਡਰ ਵਜੋਂ ਤਰੱਕੀ ਦਿੱਤੀ ਗਈ ਸੀ। ਸ਼ਾਲੀਜਾ ਦਾ ਜਨਮ ਪੰਜਾਬ ਦੇ ਲੁਧਿਆਣਾ ਦੇ ਪਿੰਡ ਸ਼ਹੀਦ ਕਰਤਾਰ ਸਿੰਘ ਸਰਾਭਾ ਵਿੱਚ ਹੋਇਆ ਸੀ। ਇਸ ਪਿੰਡ ਦਾ ਨਾਂ ਦੇਸ਼ ਦੀ ਆਜ਼ਾਦੀ ਵਿੱਚ ਸ਼ਲਾਘਾਯੋਗ ਯੋਗਦਾਨ ਪਾਉਣ ਵਾਲੇ ਸ਼ਹੀਦ ਦੇ ਨਾਂ ’ਤੇ ਰੱਖਿਆ ਗਿਆ ਸੀ। ਸ਼ਾਲੀਜਾ ਦੇ ਮਾਤਾ-ਪਿਤਾ ਸਰਕਾਰੀ ਨੌਕਰੀ ਕਰਦੇ ਸਨ। ਪਿਤਾ ਹਰਕੇਸ਼ ਧਾਮੀ ਬਿਜਲੀ ਬੋਰਡ ਵਿੱਚ ਅਧਿਕਾਰੀ ਸਨ ਅਤੇ ਮਾਤਾ ਦੇਵ ਕੁਮਾਰੀ ਜਲ ਸਪਲਾਈ ਵਿਭਾਗ ਵਿੱਚ ਸਨ। ਸ਼ਾਲੀਜਾ ਨੇ ਆਪਣੀ ਮੁੱਢਲੀ ਸਿੱਖਿਆ ਸਰਕਾਰੀ ਸਕੂਲ ਤੋਂ ਕੀਤੀ ਅਤੇ ਬਾਅਦ ਵਿੱਚ ਖਾਲਸਾ ਕਾਲਜ ਘੁਮਾਰ ਮੰਡੀ ਤੋਂ ਬੀ.ਐਸ.ਸੀ. ਕੀਤੀ ।