ਅੰਮ੍ਰਿਤਸਰ, 25 ਮਈ – ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਖੇਤੀ ਕਾਨੂੰਨਾਂ ਖਿਲਾਫ ਚੱਲ ਰਹੇ ਕਿਸਾਨ ਅੰਦੋਲਨ ਦੇ ਹੱਕ ਵਿਚ ਬੀਤੇ ਦਿਨ ਕੀਤੇ ਐਲਾਨ ਮੁਤਾਬਿਕ ਪਟਿਆਲਾ ਸਥਿਤ ਆਪਣੇ ਘਰ ਦੀ ਛੱਤ ਉੱਪਰ ਪਤਨੀ ਨਵਜੋਤ ਕੌਰ ਸਿੱਧੂ ਨਾਲ ਮਿਲ ਕੇ ਕਾਲਾ ਝੰਡਾ ਫਹਿਰਾਇਆ।ਇਸੇ ਤਰਾਂ ਅੰਮ੍ਰਿਤਸਰ ਵਿਖੇ ਉਨ੍ਹਾਂ ਦੇ ਘਰ ਦੀ ਛੱਤ ਉੱਪਰ ਵੀ ਉਨ੍ਹਾਂ ਦੀ ਬੇਟੀ ਰਾਬੀਆ ਸਿੱਧੂ ਨੇ ਕਾਲਾ ਝੰਡਾ ਫਹਿਰਾਇਆ।