ਭਾਰਤੀ ਫੌਜ ਦਾ ਚੀਤਾ ਹੈਲੀਕਾਪਟਰ ਵੀਰਵਾਰ ਨੂੰ ਅਰੁਣਾਚਲ ਪ੍ਰਦੇਸ਼ ਵਿੱਚ ਕ੍ਰੈਸ਼ ਹੋ ਗਿਆ। ਸੂਤਰਾਂ ਮੁਤਾਬਕ ਇਹ ਹੈਲੀਕਾਪਟਰ ਮੰਡਲਾ ਹਿਲਜ਼ ਇਲਾਕੇ ਵਿੱਚ ਕ੍ਰੈਸ਼ ਹੋਇਆ ਹੈ। ਇਸ ਵਿੱਚ ਲੈਫਟੀਨੈਂਟ ਕਰਨਲ ਤੇ ਮੇਜਰ ਰੈਂਕ ਦੇ ਅਧਿਕਾਰੀ ਸਵਾਰ ਸਨ। ਇਸਦੀ ਭਾਲ ਦੇ ਲਈ ਆਪ੍ਰੇਸ਼ਨ ਚਲਾਇਆ ਜਾ ਰਿਹਾ ਹੈ। ਫੌਜ ਨੇ ਦੱਸਿਆ ਕਿ ਹੈਲੀਕਾਪਟਰ ਨੇ ਬੋਮਿਡਯਾਲ ਤੋਂ ਉਡਾਣ ਭਰੀ ਸੀ। ਦੱਸਿਆ ਜਾ ਰਿਹਾ ਹੈ ਕਿ ਸਵੇਰੇ 9.15 ਵਜੇ ਹੈਲੀਕਾਪਟਰ ਦਾ ਸੰਪਰਕ ਏਅਰ ਟ੍ਰੈਫ਼ਿਕ ਕੰਟਰੋਲ ਨਾਲੋਂ ਟੁੱਟ ਗਿਆ ਸੀ। ਹਾਦਸੇ ਦੇ ਸਮੇਂ ਹੈਲੀਕਾਪਟਰ ਵਿੱਚ ਪਾਇਲਟ ਤੇ ਕੋ-ਪਾਇਲਟ ਮੌਜੂਦ ਸਨ। ਦੱਸ ਦੇਈਏ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਅਰੁਣਾਚਲ ਪ੍ਰਦੇਸ਼ ਵਿੱਚ ਚੀਤਾ ਹੈਲੀਕਾਪਟਰ ਦੁਰਘਟਨਾ ਦਾ ਸ਼ਿਕਾਰ ਹੋਇਆ ਹੋਵੇ। ਅਕਤੂਬਰ 2022 ਵਿੱਚ ਵੀ ਤਵਾਂਗ ਵਿੱਚ ਵਿੱਚ ਇਸੇ ਤਰ੍ਹਾਂ ਦਾ ਹਾਦਸਾ ਵਾਪਰਿਆ ਸੀ। ਉਸ ਸਮੇਂ ਫੌਜ ਦਾ ਚੀਤਾ ਹੈਲੀਕਾਪਟਰ ਅਰੁਣਾਚਲ ਦੇ ਤਵਾਂਗ ਖੇਤਰ ਦੇ ਨੇੜੇ ਹਾਦਸਾਗ੍ਰਸਤ ਹੋ ਗਿਆ ਸੀ ਤੇ ਇਸ ਵਿੱਚ ਸਵਾਰ ਦੀ ਪਾਇਲਟਾਂ ਵਿੱਚੋਂ ਇੱਕ ਦੀ ਮੌਤ ਹੋ ਗਈ ਸੀ।