ਨਵੀਂ ਦਿੱਲੀ, 25 ਮਈ – ਪੰਜਾਬ ਨੈਸ਼ਨਲ ਬੈਂਕ ਨਾਲ 13,578 ਕਰੋੜ ਰੁਪਏ ਦੀ ਧੋਖਾਧੜੀ ਕਰਨ ਸਮੇਤ 7080 ਕਰੋੜ ਰੁਪਏ ਗਬਨ ਕਰਨ ਦੇ ਦੋਸ਼ ‘ਚ ਨਾਮਜ਼ਦ ਫਰਾਰ ਕਾਰੋਬਾਰੀ ਮੇਹੁਲ ਚੌਕਸੀ ਕਿਤੇ ਲਾਪਤਾ ਹੋ ਗਿਆ ਹੈ। ਇਹ ਦਾਅਵਾ ਮੇਹੁਲ ਚੌਕਸੀ ਦੇ ਵਕੀਲ ਨੇ ਕੀਤਾ ਜਦਕਿ ਐਂਟੀਗੁਆ ਪੁਲਿਸ ਦੀ ਰਿਪੋਰਟ ‘ਚ ਵੀ ਇਸ ਦੀ ਪੁਸ਼ਟੀ ਹੋਈ ਹੈ।ਦੱਸਣਯੋਗ ਹੈ ਕਿ ਧੋਖਾਧੜੀ ਤੇ ਗਬਨ ਕਰਨ ਤੋਂ ਬਾਅਦ ਮੇਹੁਲ ਚੌਕਸੀ 4 ਜਨਵਰੀ 2018 ਨੂੰ ਐਂਟੀਗੁਆ ਫਰਾਰ ਹੋ ਗਿਆ ਸੀ।