ਗੁਰਦਾਸਪੁਰ ‘ਚ ਪਾਕਿ ਸਰਹੱਦ ‘ਤੇ ਡ੍ਰੋਨ ਮੂਵਮੈਂਟ, BSF ਨੇ ਫਾਇਰਿੰਗ ਕਰ ਭਜਾਇਆ, ਤਲਾਸ਼ੀ ‘ਚ ਹਥਿਆਰ ਬਰਾਮਦ

ਪੰਜਾਬ ਵਿਚ ਡ੍ਰੋਨ ਨਾਲ ਘੁਸਪੈਠ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ। 24 ਮਾਰਚ ਨੂੰ ਰਾਤ 2.28 ਵਜੇ ਗੁਰਦਾਸਪੁਰ ਸੈਕਟਰ ਦੇ ਮੇਟਲਾ ਖੇਤਰ ਵਿਚ ਭਾਰਤ-ਪਾਕਿਸਤਾਨ ਸਰਹੱਦ ‘ਤੇ ਪਾਕਿਸਾਤਨੀ ਡ੍ਰੋਨ ਨੇ ਘੁਸਪੈਠ ਦੀ ਕੋਸ਼ਿਸ਼ ਕੀਤੀ। ਸਰਹੱਦ ‘ਤੇ ਤਾਇਨਾਤ ਬੀਐੱਸਐੱਫ ਦੇ ਜਵਾਨਾਂ ਨੇ ਡ੍ਰੋਨ ‘ਤੇ ਫਾਇਰਿੰਗ ਕਰਕੇ ਉਸ ਨੂੰ ਖਦੇੜ ਦਿੱਤਾ। ਇਸ ਤੋਂ ਬਾਅਦ ਤਲਾਸ਼ੀ ਮੁਹਿੰਮ ਚਲਾਈ ਗਈ। ਇਸ ਦੌਰਾਨ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਇਕ ਪੈਕੇਟ ਦੀ ਖੇਪ ਬਰਾਮਦ ਕੀਤੀ ਜਿਸ ਨੂੰ ਡ੍ਰੋਨ ਨਾਲ ਡੇਗਿਆ ਗਿਆ ਸੀ। ਇਸ ਵਿਚ 5 ਪਿਸਤੌਲਾਂ, 10 ਪਿਸਤੌਲ ਮੈਗਜ਼ੀਨ, 9 ਐੱਮਐੱਮ ਦੇ 71 ਰਾਊਂਡ ਤੇ .311 ਲਿਖੇ 20 ਗੋਲਾ-ਬਾਰੂਦ ਸਨ। ਪੰਜਾਬ ਪੁਲਿਸ ਨੇ ਗੈਂਗਸਟਰਾਂ, ਅੱਤਵਾਦੀਆਂ ਤੇ ਤਸਕਰਾਂ ‘ਤੇ ਸ਼ਿਕੰਜਾ ਕੱਸ ਦਿੱਤਾ ਹੈ।ਇਕ ਸਾਲ ‘ਚ 26 ਅੱਤਵਾਦੀ ਮਾਡਿਊਲ ਦਾ ਪਰਦਾਫਾਸ਼ ਕਰਕੇ 168 ਅੱਤਵਾਦੀਆਂ ਨੂੰ ਦਬੋਚ ਕੇ ਸਲਾਖਾਂ ਪਿੱਛੇ ਪਹੁੰਚਾਇਆ ਹੈ। 162 ਗੈਂਗਸਟਰ ਮਾਡਿਊਲ ਦਾ ਪਰਦਾਫਾਸ਼ ਕਰਨ ਵਿਚ ਵੀ ਪੁਲਿਸ ਕਾਮਯਾਬ ਰਹੀ ਹੈ। ਅੱਤਵਾਦੀਆਂ ਤੋਂ ਅਤਿ ਆਧੁਨਿਕ ਹਥਿਆਰ ਵੀ ਮਿਲੇ ਹਨ। ਇਸ ਤੋਂ ਇਲਾਵਾ ਸਰਹੱਦ ਪਾਰ ਤੋਂ ਆਏ 30 ਡ੍ਰੋਨ ਵੀ ਪੁਲਿਸ ਨੇ ਹੋਰ ਸੁਰੱਖਿਆ ਏਜੰਸੀਆਂ ਦੇ ਸਹਿਯੋਗ ਨਾਲ ਡਿਗਾਏ ਹਨ। ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਪੰਜਾਬ ਪੁਲਿਸ ਵੱਲੋਂ ਸੂਬੇ ਦੀ ਸੁਰੱਖਿਆ ਨੂੰ ਮਜ਼ਬੂਤ ਬਣਾਉਣ ਲਈ ਕਈ ਕਦਮ ਚੁੱਕੇ ਜਾ ਰਹੇ ਹਨ। ਲੋਕਾਂ ਨੂੰ ਡਰਨ ਦੀ ਲੋੜ ਨਹੀਂ ਹੈ। ਸੂਬੇ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਲਈ ਡੀਜੀਪੀ ਨੇ ਕਿਹਾ ਕਿ ਪੰਜਾਬ ਪੁਲਿਸ ਨੇ ਨਸ਼ੇ ਖਿਲਾਫ ਫੈਸਲਾਕੁੰਨ ਜੰਗ ਛੇੜੀ ਹੈ। 16 ਮਾਰਚ 2022 ਤੋਂ ਹੁਣ ਤੱਕ 13094 FIR ਦਰਜ ਕਰਕੇ 17,568 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੰਜਾਬ ਪੁਲਿਸ ਨੇ ਸਿਰਫ ਇਕ ਸਾਲ ਵਿਚ ਰਿਕਾਰਡ 863.9 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ।

Leave a Reply

Your email address will not be published. Required fields are marked *