ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਲਾਪਤਾ ਬੱਚਿਆਂ ਦੀ ਭਾਲ ਲਈ ‘ਚੈਟਬੋਟ’ ਹੈਲਪਲਾਈਨ ਨੰਬਰ ਜਾਰੀ ਕੀਤਾ ਹੈ। ਉਨ੍ਹਾਂ ਨੇ ਇਸ ਹੈਲਪਲਾਈਨ ਨੰਬਰ ਨੂੰ ਔਰਤਾਂ ਅਤੇ ਬੱਚਿਆਂ ਦੀ ਇਕੱਠੇ ਮਦਦ ਕਰਨ ਲਈ ਸਟੇਕਹੋਲਡਰ ਵਰਕਸ਼ਾਪ ਦਾ ਉਦਘਾਟਨ ਕਰਦੇ ਹੋਏ ਜਾਰੀ ਕੀਤਾ। ਇਹ ਸਮਾਗਮ ਇੰਡੀਅਨ ਸਕੂਲ ਆਫ਼ ਬਿਜ਼ਨਸ (ਆਈ.ਬੀ.ਐੱਸ.), ਮੋਹਾਲੀ ਵਿਖੇ ਕਰਵਾਇਆ ਗਿਆ। CM ਮਾਨ ਨੇ ਕਿਹਾ ਕਿ ਬੱਚੇ ਦੇ ਲਾਪਤਾ ਹੋਣ ਜਾਂ ਗੁੰਮ ਹੋਏ ਬੱਚੇ ਨੂੰ ਲੱਭਣ ਦੀ ਸਥਿਤੀ ਵਿੱਚ ਚੈਟਬੋਟ ਹੈਲਪਲਾਈਨ ਨੰਬਰ (95177-95178) ‘ਤੇ ਜਾਣਕਾਰੀ ਦੇ ਕੇ ਪੁਲਿਸ ਤੋਂ ਮਦਦ ਲਈ ਜਾ ਸਕਦੀ ਹੈ। ਸੂਬੇ ਵਿੱਚ ਭਰੂਣ ਹੱਤਿਆ ਅਤੇ ਕੁੱਟਮਾਰ ਦੇ ਮਾਮਲੇ ਵੱਧ ਹਨ। ਉਨ੍ਹਾਂ ਪੁਲਿਸ ਅਤੇ ਜਨਤਾ ਦਰਮਿਆਨ ਦੂਰੀ ਨੂੰ ਘੱਟ ਕਰਨ ਲਈ ਚੱਲ ਰਹੇ ਯਤਨਾਂ ਦੀ ਗੱਲ ਕੀਤੀ।