ਸ਼੍ਰੋਮਣੀ ਅਕਾਲੀ ਦਲ ਦੇ ਸੀਨੀਆਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਆਪ ਸਰਕਾਰ ਦੇ ਖਿਲਾਫ਼ ਅੱਜ ਇੱਕ ਅਹਿਮ ਪ੍ਰੈੱਸ ਕਾਨਫੰਰਸ ਕੀਤੀ। ਇਸ ਦੌਰਾਨ ਬਿਕਰਮ ਨੇ ਕਿਹਾ ਕਿ ਅੱਜ ਇੰਦਰਾ ਗਾਂਧੀ ਦਾ ਦੂਜਾ ਰੂਪ ਭਗਵੰਤ ਮਾਨ ਵਿੱਚ ਦੇਖਿਆ ਜਾ ਸਕਦਾ ਹੈ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਸਰਕਾਰ ਵੱਲੋਂ ਬਹੁਤ ਸਾਰੇ ਰਿਪੋਰਟਰ ਦੇ ਟਵੀਟਰ ਖਾਤੇ ਬੈਨ ਕਰ ਦਿੱਤੇ ਗਏ ਹਨ,ਪ੍ਰੈੱਸ ਦੀ ਤਾਕਤ ਨੂੰ ਦਬਾਇਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਤੱਕ ਰਾਕੇਸ਼ ਚੋਧਰੀ ਨੂੰ ਹਾਈ-ਕੋਰਟ ਵੱਲੋਂ ਕੋਈ ਵੀ ਪਰੋਟੈਕਸ਼ਨ ਨਹੀ। ਉਨ੍ਹਾਂ ਨੇ ਕਿਹਾ ਕਿ ਸਰਕਾਰ ਦਾ ਐਫਿਡੇਵਟ ਰਾਕੇਸ਼ ਚੋਧਰੀ ਦੇ ਹੱਕ ਵਿੱਚ ਹੈ। ਉਨ੍ਹਾਂ ਨੇ ਕਿਹਾ ਕਿ ਹਰਪਾਲ ਚੀਮਾ ਨੇ ਕਿਹਾ ਕੀ 41% ਐਕਸਾਈਜ਼ ਵਿੱਚ ਵਾਧਾ ਹੋਇਆ ਹੈ, 41%ਵੱਧਣਾ ਤਾ ਕੀ ਸੀ ਸਗੋਂ ਕਰੋੜਾਂ ਦਾ ਘਪਲਾ ਹੋਇਆ ਹੈ