ਅੰਮ੍ਰਿਤਪਾਲ ਸਿੰਘ ਦੇ ਕਰੀਬੀ ਪਪਲਪ੍ਰੀਤ ਸਿੰਘ ਨੂੰ ਲੈ ਕੇ ਆਸਾਮ ਪਹੁੰਚੀ ਹੈ ਪੰਜਾਬ ਪੁਲਿਸ। ਪਪਲਪ੍ਰੀਤ ਨੂੰ ਕੱਲ੍ਹ ਅੰਮ੍ਰਿਤਸਰ ਜ਼ਿਲ੍ਹੇ ਵਿੱਚੋਂ ਕੌਮੀ ਸੁਰੱਖਿਆ ਐਕਟ (NSA) ਤਹਿਤ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਸ ਤੋਂ ਬਾਅਦ ਉਸ ਨੂੰ ਅੰਮ੍ਰਿਤਪਾਲ ਦੇ ਹੋਰ ਸਾਥੀਆਂ ਵਾਂਗ ਡਿਬਰੂਗੜ੍ਹ ਜੇਲ੍ਹ ਭੇਜ ਦਿੱਤਾ ਗਿਆ। ਪਪਲਪ੍ਰੀਤ ਸਿੰਘ ਨੇ ਅੰਮ੍ਰਿਤਪਾਲ ਦੇ ਸਰੰਡਰ ਨੂੰ ਲੈ ਕੇ ਪੁਛੇ ਸਵਾਲ ‘ਤੇ ਕਿਹਾ ‘ਇਸ ਬਾਰੇ ਅੰਮ੍ਰਿਤਪਾਲ ਹੀ ਬਿਹਤਰ ਦੱਸ ਸਕਦਾ ਹੈ। ਪੁਲਿਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪਪਲਪ੍ਰੀਤ ਤੋਂ ਡਿਬਰੂਗੜ੍ਹ ਜੇਲ੍ਹ ਵਿੱਚ ਹੀ ਪੁੱਛਗਿੱਛ ਕੀਤੀ ਜਾਵੇਗੀ, ਕਿਉਂਕਿ ਪੁਲਿਸ ਨੂੰ ਡਰ ਹੈ ਕਿ ਜੇਕਰ ਉਸ ਨੂੰ ਪੰਜਾਬ ਜੇਲ੍ਹ ਵਿੱਚ ਰੱਖਿਆ ਗਿਆ ਤਾਂ ਮਾਹੌਲ ਖ਼ਰਾਬ ਹੋ ਜਾਵੇਗਾ। ਡਿਬਰੂਗੜ੍ਹ ਲੈ ਜਾਣ ਵੇਲੇ ਏਅਰਪੋਰਟ ‘ਤੇ ਪਪਲਪ੍ਰੀਤ ਨੇ ਮੀਡੀਆ ਨੂੰ ਬਿਆਨ ਦਿੰਦਿਆਂ ਕਿਹਾ ਕਿ ਉਸਦੀ ਗ੍ਰਿਫਤਾਰੀ ਕੱਲ੍ਹ ਹੀ ਹੋਈ ਹੈ। ਹੋਰ ਕੀ ਬੋਲਿਆ ਪਪਲਪ੍ਰੀਤ ਸਿੰਘ ਵੇਖੋ ਵੀਡੀਓ।