ਲੋਕਾਂ ਲਈ ਰਾਹਤ….ਕੱਲ੍ਹ ਨੂੰ ਪੰਜਾਬ ‘ਚ ਬੰਦ ਹੋਣ ਜਾ ਰਿਹਾ ਹੈ ਚੁਪਕੀ ਟੋਲ ਪਲਾਜ਼ਾ

ਪੰਜਾਬ ਵਿੱਚ ਇੱਕ ਹੋਰ ਟੋਲ ਪਲਾਜ਼ਾ ਬੁੱਧਵਾਰ ਨੂੰ ਬੰਦ ਹੋਣ ਜਾ ਰਿਹੈ। ਪਟਿਆਲਾ ਸਮਾਣਾ ਸਟੇਟ ਹਾਈਵੇਅ ‘ਤੇ ਲੱਗਿਆ ਟੋਲ ਪਲਾਜ਼ਾ ਕਲ ਨੂੰ ਬੰਦ ਹੋਵੇਗਾ ਜਿਸ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ। ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਰਸਮੀ ਤੌਰ ‘ਤੇ ਇਸ ਟੋਲ ਪਲਾਜ਼ਾ ਨੂੰ ਬੰਦ ਕਰਨਗੇ। ਹੁਣ ਤੱਕ ਪੰਜਾਬ ਸਰਕਾਰ ਸੂਬੇ ਵਿੱਚ 8 ਟੋਲ ਪਲਾਜ਼ੇ ਬੰਦ ਕਰਵਾ ਚੁੱਕੀ ਹੈ ਅਤੇ ਕਲ ਨੂੰ ਬੰਦ ਹੋਣ ਵਾਲਾ ਟੋਲ ਪਲਾਜ਼ਾ 9ਵਾਂ ਟੋਲ ਪਲਾਜ਼ਾ ਹੋਵੇਗਾ ਜਿਸ ਤੇ ਸਰਕਾਰ ਜਿੰਦਰਾ ਲਾਉਣ ਜਾ ਰਹੀ ਹੈ। ਇਸ ਤੋਂ ਪਹਿਲਾਂ 1 ਅਪ੍ਰੈਲ ਨੂੰ ਮੁੱਖ ਮੰਤਰੀ ਪੰਜਾਬ ਵੱਲੋਂ ਨੱਕੀਆਂ ਟੋਲ ਪਲਾਜ਼ਾ ਕੀਰਤਪੁਰ ਸਾਹਿਬ ਬੰਦ ਕਰਾਇਆ ਗਿਆ ਸੀ। ਉਸ ਵੇਲ਼ੇ ਮੁੱਖ ਮੰਤਰੀ ਵੱਲੋਂ ਇਹ ਐਲਾਨ ਵੀ ਕੀਤਾ ਗਿਆ ਸੀ ਕਿ ਟੋਲਾਂ ਦੇ ਨਾਮ ‘ਤੇ ਹੋ ਰਹੀ ਲਗਾਤਾਰ ਲੁੱਟ ਬੰਦ ਕੀਤੀ ਜਾ ਰਹੀ ਹੈ ਅਤੇ ਪੰਜਾਬ ਵਿੱਚ ਕੋਈ ਵੀ ਨਜਾਇਜ਼ ਟੋਲ ਪਲਾਜ਼ਾ ਨਹੀਂ ਚੱਲਣ ਦਿੱਤਾ ਜਾਵੇਗਾ। ਹੁਣ ਤੱਕ ਬੰਦ ਹੋਏ 8 ਟੋਲ ਪਲਾਜ਼ਿਆਂ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ 5 ਸਤੰਬਰ 2022 ਨੂੰ ਲੱਡਾ ਟੋਲ ਪਲਾਜ਼ਾ ਜਿੱਲ੍ਹਾ ਸੰਗਰੂਰ ਅਤੇ 5 ਸਤੰਬਰ ਨੂੰ ਹੀ ਅਹਿਮਦਗੜ੍ਹ ਟੋਲ ਪਲਾਜ਼ਾ ਸੰਗਰੂਰ-ਲੁਧਿਆਣਾ ਰੋਡ ‘ਤੇ ਬੰਦ ਕਰਾਇਆ ਗਿਆ ਸੀ। ਇਸ ਤੋਂ ਬਾਅਦ 15 ਦਸੰਬਰ 2022 ਨੂੰ ਲਾਚੋਵਾਲ ਟੋਲ ਪਲਾਜ਼ਾ ਹੁਸ਼ਿਆਰਪੁਰ ਬੰਦ ਕੀਤਾ ਗਿਆ। 31 ਦਸੰਬਰ 2022 ਨੂੰ ਮੱਖੂ ਟੋਲ ਪਲਾਜ਼ਾ ਨੂੰ ਤਾਲੇ ਲਾਏ ਗਏ। 15 ਫ਼ਰਵਰੀ 2023 ਨੂੰ ਇੱਕੋ ਦਿਨ ਤਿੰਨ ਟੋਲ ਪਲਾਜ਼ਾ ਮਜਾਰੀ ਟੋਲ ਪਲਾਜ਼ਾ ਨਵਾਂਸ਼ਹਿਰ, ਨੰਗਲ ਸ਼ਹੀਦਾਂ ਟੋਲ ਹੁਸ਼ਿਆਰਪੁਰ ਅਤੇ ਮਾਨਗੜ੍ਹ ਟੋਲ ਪਲਾਜ਼ਾ ਹੁਸ਼ਿਆਰਪੁਰ ਬੰਦ ਕੀਤੇ ਗਏ। ਫਿਰ 1 ਅਪ੍ਰੈਲ 2023 ਨੂੰ ਨੱਕੀਆਂ ਟੋਲ ਪਲਾਜ਼ਾ ਕੀਰਤਪੁਰ ਸਾਹਿਬ ਬੰਦ ਕਰ ਕੇ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਗਈ।

Leave a Reply

Your email address will not be published. Required fields are marked *