ਮੋਗਾ, 26 ਮਈ – ਮੋਗਾ ਜ਼ਿਲ੍ਹੇ ‘ਚ ਪੈਂਦੇ ਪਿੰਡ ਸੁਖਾਨੰਦ ਵਿਖੇ ਇੱਕ ਸ਼ਰਾਬੀ ਵਿਅਕਤੀ. ਵੱਲੋਂ ਗੁਟਕਾ ਸਾਹਿਬ ਦੀ ਬੇਅਦਬੀ ਕੀਤੀ ਗਈ। ਇਸ ਬਾਰੇ ਜਦੋਂ ਪਿੰਡ ਵਾਸੀਆਂ ਤੇ ਆਲੇ ਦੁਆਲੇ ਦੇ ਪਿੰਡਾਂ ਦੇ ਲੋਕਾਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਸ਼ਰਾਬੀ ਵਿਅਕਤੀ ਨੂੰ ਮੌਕੇ ਉੱਪਰ ਹੀ ਦਬੋਚ ਲਿਆ ਤੇ ਪੁਲਿਸ ਹਵਾਲੇ ਕਰ ਦਿੱਤਾ।ਦੋਸ਼ੀ ਦਾ ਕਹਿਣਾ ਹੈ ਕਿ ਉਸ ਨੂੰ ਇਹ ਗੁਟਕਾ ਸਾਹਿਬ ਕਿਸੇ ਡੇਰੇ ਤੋਂ ਪਾਠ ਕਰਨ ਲਈ ਮਿਲੇ ਸਨ।