ਦਿੱਲੀ ਵਿਚ ਭਾਜਪਾ ਆਗੂ ਸੁਰਿੰਦਰ ਮਟਿਆਲਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਹਮਲਾਵਰਾਂ ਨੇ ਉਨ੍ਹਾਂ ਨੂੰ 6 ਗੋਲੀਆਂ ਮਾਰੀਆਂ ਸੀ। ਜ਼ਖਮੀ ਹਾਲਤ ਵਿਚ ਉਨ੍ਹਾਂ ਨੂੰ ਹਸਪਤਾਲ ਭਰਤੀ ਕਰਾਇਆ ਗਿਆ ਜਿਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਘਟਨਾ ਦਵਾਰਕਾ ਇਲਾਕੇ ਦੇ ਬਿੰਦਾਪੁਰ ਥਾਣਾ ਖੇਤਰ ਵਿਚ ਹੋਈ ਹੈ। ਭਾਜਪਾ ਨੇਤਾ ਸੁਰਿੰਦਰ ਮਟਿਆਲ ਦੀ ਉਮਰ 60 ਸਾਲ ਸੀ। ਘਟਨਾ ਉਸ ਸਮੇਂ ਹੋਈ ਜਦੋਂ ਉਹ ਆਪਣੇ ਦਫਤਰ ਵਿਚ ਬੈਠੇ ਸਨ। ਹਮਲਾਵਰਾਂ ਨੇ ਆਫਿਸ ਵਿਚ ਵੜ ਕੇ ਉਨ੍ਹਾਂ ਨੂੰ ਗੋਲੀ ਮਾਰੀ ਜੋ ਇਲਾਕੇ ਦੇ ਸਾਬਕਾ ਕੌਂਸਸਲਰ ਵੀ ਸਨ। ਭਾਜਪਾ ਨੇਤਾ ਦੀ ਹੱਤਿਆ ਦੇ ਬਾਅਦ ਮੁਲਜ਼ਮਾਂ ਨੂੰ ਫੜਨ ਲਈ ਪੁਲਿਸ ਨੇ ਕਈ ਟੀਮਾਂ ਦਾ ਗਠਨ ਕੀਤਾ ਹੈ। ਮਟਿਆਲਾ ਨਜਫਗੜ੍ਹ ਜ਼ਿਲ੍ਹਾ ਕਿਸਾਨ ਮੋਰਚਾ ਦੇ ਪ੍ਰਧਾਨ ਵੀ ਸਨ। ਪੁਲਿਸ ਦੇ ਸੀਨੀਅਰ ਅਧਿਕਾਰੀ ਮੌਕੇ ‘ਤੇ ਮੌਜੂਦ ਹਨ ਤੇ ਫੋਰੈਂਸਿੰਕ ਟੀਮ ਜਾਂਚ ਵਿਚ ਜੁਟੀ ਹੋਈ ਹੈ। ਮਾਮਲੇ ਵਿ ਦਵਾਰਕਾ ਜ਼ਿਲ੍ਹਾ ਦੇ ਡੀਸੀਪੀ ਐੱਮ ਹਰਸ਼ਵਰਧਨ ਨੇ ਦੱਸਿਆ ਕਿ ਸੁਰਿੰਦਰ ਮਟਿਆਲਾ ਨੂੰ ਕਈ ਗੋਲੀਆਂ ਮਾਰੀਆਂ ਗਈਆਂ ਹਨ। ਅਧਿਕਾਰੀ ਨੇ ਕਿਹਾ ਕਿ ਉੁਨ੍ਹਾਂ ਨੂੰ ਉਸ ਸਮੇਂ ਗੋਲੀ ਮਾਰੀ ਗਈ ਜਦੋਂ ਉਹ ਆਫਿਸ ਵਿਚ ਸਨ।