ਸ਼ਰਾਬ ਨੀਤੀ ਮਾਮਲੇ ‘ਚ ਜੇਲ ‘ਚ ਬੰਦ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਖਿਲਾਫ ਈਡੀ ਮਾਮਲੇ ‘ਚ ਜ਼ਮਾਨਤ ‘ਤੇ ਸੁਣਵਾਈ ਹੋਈ। ਹਾਲਾਂਕਿ ਅਦਾਲਤ ਨੇ ਫੈਸਲਾ ਸੁਰੱਖਿਅਤ ਰੱਖ ਲਿਆ ਹੈ। ਹੁਣ ਅਦਾਲਤ 26 ਅਪ੍ਰੈਲ ਨੂੰ ਸ਼ਾਮ 4 ਵਜੇ ਆਪਣਾ ਫੈਸਲਾ ਸੁਣਾਏਗੀ। ਇਸ ਤੋਂ ਪਹਿਲਾਂ 24 ਅਪ੍ਰੈਲ ਨੂੰ ਦਿੱਲੀ ਦੀ ਅਦਾਲਤ ‘ਚ ਈਡੀ ਦੀ ਸਪਲੀਮੈਂਟਰੀ ਚਾਰਜਸ਼ੀਟ ‘ਤੇ ਵੀ ਬਹਿਸ ਹੋਵੇਗੀ। ਈਡੀ ਮਾਮਲੇ ਵਿਚ ਮਨੀਸ਼ ਸਿਸੋਦੀਆ ਦੀ ਜ਼ਮਾਨਤ ਦੀ ਸੁਣਵਾਈ ਹੇਠਲੀ ਅਦਾਲਤ ਵਿਚ ਪਹਿਲਾਂ ਹੀ ਹੋ ਚੁੱਕੀ ਹੈ। ਇਸ ਦੌਰਾਨ ਸੁਣਵਾਈ 18 ਅਪ੍ਰੈਲ ਨੂੰ ਤੈਅ ਕੀਤੀ ਗਈ ਸੀ। ਈਡੀ ਨੇ 17 ਅਪ੍ਰੈਲ ਨੂੰ ਅਦਾਲਤ ਨੂੰ ਦੱਸਿਆ ਹੈ ਕਿ ਉਹ ਅਪ੍ਰੈਲ ਦੇ ਅੰਤ ਤੱਕ ਮਨੀਸ਼ ਸਿਸੋਦੀਆ, ਅਮਨਦੀਪ ਸਿੰਘ ਢੱਲ ਅਤੇ ਅਰੁਣ ਰਾਮਚੰਦਰ ਪਿੱਲੈ ਦੇ ਖਿਲਾਫ ਅਗਲੀ ਚਾਰਜਸ਼ੀਟ ਵੀ ਦਾਇਰ ਕਰਨ ਜਾ ਰਹੀ ਹੈ।