ਨਹੀਂ ਰਹੀ ਮਰਹੂਮ ਯਸ਼ ਚੋਪੜਾ ਦੀ ਪਤਨੀ ਪਾਮੇਲਾ ਚੋਪੜਾ, 74 ਸਾਲ ਦੀ ਉਮਰ ‘ਚ ਲਏ ਆਖਰੀ ਸਾਹ

ਬਾਲੀਵੁੱਡ ਤੋਂ ਇੱਕ ਦੁਖਦ ਖਬਰ ਸਾਹਮਣੇ ਆ ਰਹੀ ਹੈ। ਮਸ਼ਹੂਰ ਨਿਰਦੇਸ਼ਕ ਯਸ਼ ਚੋਪੜਾ ਦੀ ਪਤਨੀ ਪਾਮੇਲਾ ਚੋਪੜਾ ਨੇ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਹੈ । ਪਾਮੇਲਾ ਚੋਪੜਾ 74 ਸਾਲ ਦੀ ਉਮਰ ਵਿੱਚ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ । ਪਾਮੇਲਾ ਚੋਪੜਾ ਇੱਕ ਪ੍ਰਸਿੱਧ ਭਾਰਤੀ ਪਲੇਬੈਕ ਸਿੰਗਰ ਸੀ। ਇਸਦੇ ਨਾਲ ਹੀ ਉਹ ਫਿਲਮ ਲੇਖਕ ਤੇ ਨਿਰਮਾਤਾ ਵੀ ਸੀ। ਪਾਮੇਲਾ ਨੇ ਪਤੀ ਯਸ਼ ਚੋਪੜਾ ਦੀਆਂ ਕਈ ਫ਼ਿਲਮਾਂ ਵਿੱਚ ਸੰਗੀਤ ਵੀ ਦਿੱਤਾ। ਰਿਪੋਰਟਾਂ ਮੁਤਾਬਕ ਉਹ ਪਿਛਲੇ 15 ਦਿਨਾਂ ਤੋਂ ਲੀਲਾਵਤੀ ਹਸਪਤਾਲ ਵਿੱਚ ਭਰਤੀ ਸੀ। ਆਫੀਸ਼ੀਅਲ ਜਾਣਕਾਰੀ ਮੁਤਾਬਕ ਪਾਮੇਲਾ ਚੋਪੜਾ ਦਾ ਅੰਤਿਮ ਸਸਕਾਰ ਵੀਰਵਾਰ ਸਵੇਰੇ 11 ਵਜੇ ਮੁੰਬਈ ਵਿੱਚ ਹੋ ਚੁੱਕਿਆ ਹੈ। ਪਾਮੇਲਾ ਚੋਪੜਾ ਦੇ ਦਿਹਾਂਤ ਤੋਂ ਬਾਅਦ ਬਾਲੀਵੁੱਡ ਵਿੱਚ ਸੋਗ ਦੁ ਲਹਿਰ ਹੈ। ਮਿਲੀ ਜਾਣਕਾਰੀ ਮੁਤਬਕ ਪਾਮੇਲਾ ਚੋਪੜਾ ਦਾ ਵੀਰਵਾਰ ਸਵੇਰੇ ਦਿਹਾਂਤ ਹੋਇਆ ਹੈ। ਪਾਮੇਲਾ ਚੋਪੜਾ ਅਦਾਕਾਰਾ ਰਾਣੀ ਮੁਖਰਜੀ ਦੀ ਸੱਸ ਸੀ। ਆਪਣੇ ਪਤੀ ਯਸ਼ ਚੋਪੜਾ ਦੇ ਦਿਹਾਂਤ ਦੇ ਕਰੀਬ 11 ਸਾਲਾ ਬਾਅਦ ਪਾਮੇਲਾ ਵੀ ਇਸ ਦੁਨੀਆ ਨੂੰ ਅਲਵਿਦਾ ਕਹਿ ਗਈ। 74 ਸਾਲਾ ਪਾਮੇਲਾ ਚੋਪੜਾ ਆਖਰੀ ਵਾਰ ਯਸ਼ਰਾਜ ਦੁ ਡਾਕੂਮੈਂਟਰੀ ਸੀਰੀਜ਼ ‘ਦ ਰੋਮਾਂਟਿਕਸ’ ਵਿੱਚ ਨਜ਼ਰ ਆਈ ਸੀ। ਪਾਮੇਲਾ ਚੋਪੜਾ ਅਤੇ ਯਸ਼ ਚੋਪੜਾ ਦੇ ਦੋ ਬੇਟੇ ਆਦਿਤਿਆ ਅਤੇ ਉਦੈ ਚੋਪੜਾ ਹਨ। ਆਦਿਤਿਆ ਚੋਪੜਾ ਇੱਕ ਫਿਲਮ ਨਿਰਮਾਤਾ ਅਤੇ ਨਿਰਦੇਸ਼ਕ ਹੈ, ਜਦੋਂ ਕਿ ਉਦੈ ਚੋਪੜਾ ਇੱਕ ਅਭਿਨੇਤਾ ਅਤੇ ਫਿਲਮ ਨਿਰਮਾਤਾ ਹੈ। ਦੱਸ ਦੇਈਏ ਕਿ ਪਾਮੇਲਾ ਚੋਪੜਾ ਨੇ ਕਈ ਫਿਲਮਾਂ ਵਿੱਚ ਗੀਤ ਵੀ ਗਾਏ ਹਨ। ਇਸ ਦੇ ਨਾਲ ਹੀ, ਉਹ ਇੱਕ ਵਾਰ ਯਸ਼ ਚੋਪੜਾ ਦੇ ਨਾਲ ਦਿਲ ਤੋ ਪਾਗਲ ਹੈ ਦੇ ਸ਼ੁਰੂਆਤੀ ਗੀਤ ਵਿੱਚ ਨਜ਼ਰ ਆਈ ਸੀ।

Leave a Reply

Your email address will not be published. Required fields are marked *