ਨਵੀਂ ਦਿੱਲੀ, 26 ਮਈ – ਕੇਂਦਰ ਦੀ ਮੋਦੀ ਸਰਕਾਰ ਦੇ ਨਵੇਂ ਆਈ.ਟੀ ਨਿਯਮਾਂ ਖਿਲਾਫ ਫੇਸਬੁੱਕ ਦੇ ਮਾਲਕਾਨਾ ਹੱਕ ਵਾਲੀ ਮੈਸੇਜਿੰਗ ਐਪ ਵਟਸਐਪ ਦਿੱਲੀ ਹਾਈਕੋਰਟ ਪਹੁੰਚ ਗਈ ਹੈ।ਹਾਈਕੋਰਟ ਵਿਚ ਦਾਇਰ ਪਟੀਸ਼ਨ ‘ਚ ਵਟਸਐਪ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਨਵੇਂ ਆਈ.ਟੀ ਨਿਯਮਾਂ ਨਾਲ ਪ੍ਰਾਈਵੇਸੀ ਖਤਮ ਹੋ ਜਾਵੇਗੀ ਤੇ ਭਾਰਤ ਸਰਕਾਰ ਦੇ ਨਵੇਂ ਆਈ.ਟੀ ਨਿਯਮ ਸੰਵਿਧਾਨ ਵਿਚ ਵਰਣਿਤ ਨਿੱਜਤਾ ਦੇ ਹੱਕ ਦੀ ਉਲੰਘਣਾ ਕਰਦੇ ਹਨ।