ਡਿਬਰੂਗੜ੍ਹ ਜੇਲ੍ਹ ‘ਚ ਬੰਦ ਅੰਮ੍ਰਿਪਾਲ ਸਿੰਘ ਨੇ ਚਿੱਠੀ ਲਿਖੀ ਹੈ। ਇਸ ਚਿੱਠੀ ਦੀ ਕਾਪੀ ਅੰਮ੍ਰਿਤਪਾਲ ਦੇ ਵਕੀਲ ਨੇ ਸਾਂਝੀ ਕੀਤੀ ਹੈ ਜਿਸ ਵਿੱਚ ਸਿੱਖ ਸੰਗਤ ਨੂੰ ਸੰਬੋਧਿਤ ਕਰਦੇ ਹੋਏ ਲਿਖਿਆ ਗਿਆ ਹੈ ਕਿ ਨਿੱਜੀ ਤੌਰ ‘ਤੇ ਵਕੀਲ ਨਾ ਕੀਤੇ ਜਾਣ। ਚਿੱਠੀ ਮੁਤਾਬਿਕ ਅੰਮ੍ਰਿਤਪਾਲ ਨੇ ਕਿਹਾ ਹੈ ਕਿ ਸਿੱਖਾਂ ‘ਤੇ ਹੋਏ ਕੇਸਾਂ ਲਈ ਕੋਈ ਨਿੱਜੀ ਤੌਰ ‘ਤੇ ਅਦਾਲਤ ਨਾ ਜਾਵੇ ਅਤੇ ਜਲਦ ਹੀ ਵਕੀਲਾਂ ਦਾ ਪੈਨਲ ਤਿਆਰ ਹੋਵੇਗਾ ਜਿਹੜਾ ਇਨ੍ਹਾਂ ਕੇਸਾਂ ਦੀ ਪੈਰਵੀ ਕਰੇਗਾ।