ਕਾਂਗਰਸ ਦੇ ਮਹਿੰਗਾਈ ਰਾਹਤ ਕੈਂਪਾਂ ਤੋਂ ਭਾਜਪਾ ਬੁਖਲਾਈ : ਸੁਖਜਿੰਦਰ ਰੰਧਾਵਾ

ਰਾਜਸਥਾਨ ਕਾਂਗਰਸ ਦੇ ਸਹਿ-ਇੰਚਾਰਜਾਂ ਨੂੰ ਸੂਬਾ ਇੰਚਾਰਜ ਸੁਖਜਿੰਦਰ ਰੰਧਾਵਾ ਨੇ ਚਾਰਜ ਸੌਂਪਿਆ ਹੈ। ਮਹਿੰਗਾਈ ਰਾਹਤ ਕੈਂਪ ਬਾਰੇ ਗੱਲ ਕਰਦਿਆਂ ਸੂਬਾ ਇੰਚਾਰਜ ਨੇ ਕਿਹਾ ਕਿ ਭਾਜਪਾ ਮਹਿੰਗਾਈ ਰਾਹਤ ਕੈਂਪਾਂ ਤੋਂ ਤੰਗ ਆ ਚੁੱਕੀ ਹੈ ਅਤੇ ਹੁਣ ਉਨ੍ਹਾਂ ਨੂੰ ਗਰੀਬਾਂ ਦੀ ਦੂਰ ਹੁੰਦੀ ਤਕਲੀਫ ਪਸੰਦ ਨਹੀਂ ਆ ਰਹੀ ਕਾਂਗਰਸ ਦੇ ਸੂਬਾ ਇੰਚਾਰਜ ਸੁਖਜਿੰਦਰ ਰੰਧਾਵਾ ਨੇ ਅੰਮ੍ਰਿਤਾ ਧਵਨ, ਕਾਜ਼ੀ ਨਿਜ਼ਾਮੂਦੀਨ ਅਤੇ ਵਰਿੰਦਰ ਸਿੰਘ ਨੂੰ ਜ਼ਿੰਮੇਵਾਰੀ ਸੌਂਪ ਕੇ ਚੋਣਾਂ ਦੀਆਂ ਤਿਆਰੀਆਂ ਨੂੰ ਹੋਰ ਤੇਜ਼ ਕਰ ਦਿੱਤਾ ਹੈ। ਸੁਖਜਿੰਦਰ ਰੰਧਾਵਾ ਨੇ ਜੈਪੁਰ, ਅਲਵਰ, ਭਰਤਪੁਰ, ਧੌਲਪੁਰ, ਕਰੌਲੀ, ਦੌਸਾ, ਸਵਾਈ ਮਾਧੋਪੁਰ, ਸੀਕਰ, ਟੋਂਕ, ਬੂੰਦੀ ਅਤੇ ਕੋਟਾ ਜ਼ਿਲ੍ਹਿਆਂ ਦੀ ਜ਼ਿੰਮੇਵਾਰੀ ਅੰਮ੍ਰਿਤਾ ਧਵਨ ਨੂੰ ਸੌਂਪੀ ਹੈ।

Leave a Reply

Your email address will not be published. Required fields are marked *