ਸ਼ਰਦ ਪਵਾਰ ਨੇ NCP ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਨੇ ਇਹ ਐਲਾਨ ਮੁੰਬਈ ਦੇ ਵਾਈਬੀ ਚਵਾਨ ਸੈਂਟਰ ਵਿੱਚ ਆਪਣੀ ਕਿਤਾਬ ਦੇ ਰਿਲੀਜ਼ ਦੌਰਾਨ ਕੀਤਾ। ਉਨ੍ਹਾਂ ਨੇ ਕਿਹਾ ਕਿ NCP ਦੇ ਪ੍ਰਧਾਨ ਅਹੁਦੇ ਤੋਂ ਰਿਟਾਇਰਮੈਂਟ ਲੈ ਰਿਹਾ ਹਾਂ। ਜਦੋਂ ਉਹ ਭਾਸ਼ਣ ਦੇ ਰਹੇ ਸਨ ਉਦੋਂ ਐੱਨਸੀਪੀ ਦੀ ਵਰਕਰ ਉਨ੍ਹਾਂ ਦੇ ਹੱਥ ਸਾਹਮਣੇ ਹੱਥ ਜੋੜ ਕੇ ਖੜ੍ਹੇ ਸਨ। ਉਨ੍ਹਾਂ ਨੇ ਕਿਹਾ ਸੀ ਕਿ ਜੇਕਰ ਰੋਟੀ ਨੂੰ ਸਮੇਂ ‘ਤੇ ਨਾ ਪਲਟਾਓ ਤਾਂ ਉਹ ਸੜ ਜਾਂਦੀ ਹੈ। ਸ਼ਿਵਸੈਨਾ ਨੇਤਾ ਸੰਜੇ ਰਾਊਤ ਨੇ ਟਵੀਟ ਕਰਕੇ ਸ਼ਰਦ ਪਵਾਰ ਤੋਂ NCP ਪ੍ਰਧਾਨ ਅਹੁਦੇ ਤੋਂ ਅਸਤੀਫਾ ਵਾਪਸ ਲੈਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਗੰਦੀ ਰਾਜਨੀਤੀ ਤੇ ਦੋਸ਼ਾਂ ਤੋਂ ਤੰਗ ਆ ਕੇ ਸ਼ਿਵਸੈਨਾ ਸੁਪਰੀਮੋ ਬਾਲਾ ਸਾਹੇਬ ਠਾਕਰੇ ਨੇ ਵੀ ਸ਼ਿਵਸੈਨਾ ਮੁਖੀ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਇੰਝ ਲੱਗਦਾ ਹੈ ਕਿ ਇਤਿਹਾਸ ਖੁਦ ਨੂੰ ਦੁਹਰਾ ਰਹੀ ਹੈ। ਹਾਲਾਂਕਿ ਸ਼ਿਵ ਸੈਨਿਕਾਂ ਦੇ ਪਿਆਰ ਦੇ ਸਾਹਮਣੇ ਉਨ੍ਹਾਂ ਨੂੰ ਆਪਣਾ ਅਸਤੀਫਾ ਵਾਪਸ ਲੈਣਾ ਪਿਆ ਸੀ। ਬਾਲਾ ਸਾਹਿਬ ਦੀ ਤਰ੍ਹਾਂ ਹੀ ਪਵਾਰ ਸਾਹਿਬ ਵੀ ਸੂਬੇ ਦੀ ਸਿਆਸਤ ਦੇ ਭੂਮੀ ਪੁੱਤਰ ਹਨ। ਅਜੀਤ ਪਵਾਰ ਨੇ ਕਿਹਾ ਕਿ ਜੋ ਵੀ ਪਾਰਟੀ ਦਾ ਨਵਾਂ ਪ੍ਰਧਾਨ ਹੋਵੇਗਾ, ਅਸੀਂ ਉਨ੍ਹਾਂ ਦੇ ਨਾਲ ਹਾਂ। ਪਵਾਰ ਸਾਹਬ ਦਾ ਮਾਰਗਦਰਸ਼ਨ ਮਿਲਦਾ ਰਹੇਗਾ। ਭਾਵੇਂ ਸਾਂਸਦ ਦਾ ਹੋਵੇ ਭਾਵੇਂ ਵਿਧਾਇਕ ਦੀ ਚੋਣ ਹੋਵੇ ਪਵਾਰ ਸਾਹਿਬ ਤੋਂ ਚਰਚੇ ਦੇ ਬਗੈਰ ਪਾਰਟੀ ਵਿਚ ਕੋਈ ਫੈਸਲਾ ਨਹੀਂ ਲਿਆ ਜਾਵੇਗਾ। ਮਹਾਵਿਕਾਸ ਅਘਾੜੀ ਦੀ ਰੈਲੀ ਇਕ ਮਈ ਨੂੰ ਮੁੰਬਈ ਵਿਚ ਹੋਣੀ ਸੀ, ਇਸ ਲਈ ਅੱਜ ਦਾ ਦਿਨ ਤੈਅ ਕੀਤਾ ਗਿਆ ਹੈ। ਸ਼ਰਦ ਪਵਾਰ ਦੇ ਮਾਰਗਦਰਸ਼ਨ ਵਿਚ ਪਾਰਟੀ ਦਾ ਕੰਮਕਾਜ ਇਸੇ ਤਰ੍ਹਾਂ ਤੋਂ ਚੱਲਦਾ ਰਹੇਗਾ। ਸ਼ਰਦ ਪਵਾਰ ਦੇ ਪ੍ਰਧਾਨ ਅਹੁਦੇ ਤੋਂ ਅਸਤੀਫਾ ਦੇਣ ਦਾ ਪਾਰਟੀ ਵਰਕਰ ਵਿਰੋਧ ਕਰ ਰਹੇ ਹਨ। ਵਰਕਰਾਂ ਦਾ ਕਹਿਣਾ ਹੈ ਕਿ ਉਹ ਪ੍ਰਧਾਨ ਦਾ ਅਹੁਦਾ ਨਾ ਛੱਡਣ। ਇਸ ਦੇ ਜਵਾਬ ਵਿਚ ਸ਼ਰਦ ਪਵਾਰ ਨੇ ਕਿਹਾ ਕਿ ਮੈਂ ਤੁਹਾਡੇ ਨਾਲ ਹਾਂ ਪਰ NCP ਮੁਖੀ ਦੇ ਤੌਰ ‘ਤੇ ਨਹੀਂ।