ਸਰਬੀਆ (Serbia) ਦੇ ਇਕ ਸਕੂਲ ਵਿਚ ਸੱਤਵੀਂ ਜਮਾਤ ਦੇ ਵਿਦਿਆਰਥੀ ਵੱਲੋਂ ਫਾਇਰਿੰਗ (Serbia student shooting) ਕਰ ਦਿੱਤੀ। ਇਸ ਗੋਲੀਬਾਰੀ ਵਿਚ ਅੱਠ ਬੱਚਿਆਂ ਸਮੇਤ ਇੱਕ ਸੁਰੱਖਿਆ ਕਰਮਚਾਰੀ ਦੀ ਮੌਤ ਹੋ ਗਈ ਹੈ ਅਤੇ ਕਈ ਲੋਕ ਜ਼ਖਮੀ ਹੋ ਗਏ ਹਨ। ਸਰਬੀਆਈ ਪੁਲਿਸ ਨੇ ਘਟਨਾ ਦੀ ਪੁਸ਼ਟੀ ਕੀਤੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਸਰਬੀਆ ਦੀ ਰਾਜਧਾਨੀ ਬੈੱਲਗਰੇਡ ਵਿਚ ਇਕ ਲੜਕੇ ਵੱਲੋਂ ਸਕੂਲ ਅੰਦਰ ਚਲਾਈਆਂ ਗੋਲੀਆਂ ਨਾਲ 8 ਬੱਚਿਆਂ ਤੇ ਇਕ ਗਾਰਡ ਦੀ ਮੌਤ ਹੋ ਗਈ। ਪੁਲਿਸ ਮੁਤਾਬਕ ਛੇ ਹੋਰ ਬੱਚੇ ਅਤੇ ਇਕ ਅਧਿਆਪਕ ਜ਼ਖਮੀ ਹਨ। ਪੁਲਿਸ ਮੁਤਾਬਕ ਬੱਚੇ ਨੇ ਆਪਣੇ ਪਿਤਾ ਦੀ ਬੰਦੂਕ ਨਾਲ ਗੋਲੀਬਾਰੀ ਸ਼ੁਰੂ ਕਰ ਦਿੱਤੀ। ਉਹ ਬੈੱਲਗਰੇਡ ਦੇ ਹੀ ਸਕੂਲ ਦਾ ਵਿਦਿਆਰਥੀ ਹੈ।