ਤਿਹਾੜ ਜੇਲ੍ਹ ‘ਚ ਗੈਂਗਸਟਰ ਟਿੱਲੂ ਤਾਜਪੁਰੀਆ ਦੀ ਹੱਤਿਆ ਦਾ CCTV, 90 ਸਕਿੰਟਾਂ ‘ਚ 92 ਵਾਰ

ਗੈਂਗਸਟਰ ਟਿੱਲੂ ਤਾਜਪੁਰੀਆ ਦੇ ਕਤਲ ਦੀ ਵਾਰਦਾਤ ਸੀਸੀਟੀਵੀ (gangster tillu cctv) ‘ਚ ਕੈਦ ਹੋ ਗਈ ਹੈ। ਤਿਹਾੜ ਜੇਲ (Tihar Jail) ਦੀ ਹਾਈ ਸਕਿਓਰਿਟੀ ਜੇਲ੍ਹ ‘ਚ ਗੋਗੀ ਗੈਂਗ ਨੇ ਪਹਿਲਾਂ ਟਿੱਲੂ ਨੂੰ ਬਾਹਰ ਕੱਢਿਆ ਅਤੇ ਫਿਰ ਉਸ ਉਤੇ ਹਮਲਾ ਕਰ ਦਿੱਤਾ। ਗੋਗੀ ਗੈਂਗ ਦੇ ਮੈਂਬਰਾਂ ਯੋਗੇਸ਼ ਉਰਫ ਟੁੰਡਾ (30), ਦੀਪਕ ਉਰਫ ਤਿਤਰ (31), ਰਾਜੇਸ਼ (42) ਅਤੇ ਰਿਆਜ਼ ਖਾਨ (39) ਨੇ ਟਿੱਲੂ ਨੂੰ ਭੱਜਣ ਦਾ ਕੋਈ ਮੌਕਾ ਵੀ ਨਹੀਂ ਦਿੱਤਾ। ਵੀਡੀਓ ‘ਚ 4-5 ਕੈਦੀ ਟਿੱਲੂ ਦੇ ਕਮਰੇ ‘ਚੋਂ ਖਿੱਚ ਕੇ ਬਾਹਰ ਲੈ ਜਾਂਦੇ ਹਨ। ਇੱਥੇ ਉਨ੍ਹਾਂ ਨੇ ਉਸ ‘ਤੇ ਚਾਕੂ ਨਾਲ ਹਮਲਾ ਕੀਤਾ ਅਤੇ ਉਸ ਦੀ ਮੌਤ ਹੋਣ ਤੱਕ ਉਸ ‘ਤੇ ਹਮਲਾ ਕਰਦੇ ਰਹੇ। ਇਸ ਤੋਂ ਬਾਅਦ ਕਾਤਲ ਉਥੋਂ ਚਲੇ ਗਏ।

Leave a Reply

Your email address will not be published. Required fields are marked *