ਰਾਜਸਥਾਨ ‘ਚ IAF ਦਾ ਮਿਗ-21 ਹੋਇਆ ਕਰੈਸ਼, ਘਰ ਦੀ ਛੱਤ ‘ਤੇ ਡਿੱਗਣ ਕਾਰਨ 3 ਔਰਤਾਂ ਦੀ ਮੌਤ

ਰਾਜਸਥਾਨ ਦੇ ਹਨੂੰਮਾਨਗੜ੍ਹ ਵਿੱਚ ਭਾਰਤੀ ਹਵਾਈ ਸੈਨਾ ਦੇ ਮਿਗ-21 ਜਹਾਜ਼ ਦੇ ਕਰੈਸ਼ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਜਹਾਜ਼ ਨੇ ਸੂਰਤਗੜ੍ਹ ਤੋਂ ਉਡਾਣ ਭਰੀ ਸੀ। ਪਾਇਲਟ ਨੇ ਪੈਰਾਸ਼ੂਟ ਦੀ ਮਦਦ ਨਾਲ ਜਹਾਜ਼ ਤੋਂ ਛਾਲ ਮਾਰ ਦਿੱਤੀ। ਹਾਲਾਂਕਿ, ਹੈਲੀਕਾਪਟਰ ਇਕ ਘਰ ‘ਤੇ ਜਾ ਡਿੱਗਿਆ, ਜਿਸ ਕਾਰਨ 3 ਔਰਤਾਂ ਦੀ ਦੀ ਮੌਤ ਹੋ ਗਈ। ਫਿਲਹਾਲ ਹਵਾਈ ਸੈਨਾ ਵੱਲੋਂ ਇਸ ਦੀ ਕੋਈ ਪੁਸ਼ਟੀ ਨਹੀਂ ਹੋਈ ਹੈ। ਭਾਰਤੀ ਹਵਾਈ ਸੈਨਾ ਦਾ ਲੜਾਕੂ ਜਹਾਜ਼ ਹਨੂੰਮਾਨਗੜ੍ਹ ਦੇ ਦਾਬਲੀ ਇਲਾਕੇ ਨੇੜੇ ਕਰੈਸ਼ ਹੋ ਗਿਆ। ਜਿਸ ਛੱਤ ‘ਤੇ ਮਿਗ-21 ਡਿੱਗਿਆ, ਉਸ ‘ਤੇ ਤਿੰਨ ਔਰਤਾਂ ਅਤੇ ਇਕ ਆਦਮੀ ਮੌਜੂਦ ਸਨ। ਹਾਦਸੇ ‘ਚ 3 ਔਰਤਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੇ ਨਾਂ ਬਸ਼ੋਕੌਰ (45), ਬੰਤੋ (60) ਅਤੇ ਲੀਲਾ ਦੇਵੀ (55) ਹਨ। ਪਾਇਲਟ ਰਾਹੁਲ ਅਰੋੜਾ (25) ਨੇ ਪੈਰਾਸ਼ੂਟ ਨਾਲ ਛਾਲ ਮਾਰ ਕੇ ਆਪਣੀ ਜਾਨ ਬਚਾਈ। ਉਸ ਨੂੰ ਸੂਰਤਗੜ੍ਹ ਭੇਜ ਦਿੱਤਾ ਗਿਆ ਹੈ। ਇਸ ਹਾਦਸੇ ਦੀ ਜਾਣਕਾਰੀ ਦਿੰਦੇ ਹੋਏ ਅਧਿਕਾਰੀਆਂ ਨੇ ਦੱਸਿਆ ਕਿ ਮਿਗ-21 ਸਿਖਲਾਈ ਉਡਾਣ ‘ਤੇ ਸੀ ਅਤੇ ਸੁਤਾਰਗੜ੍ਹ ਨੇੜੇ ਹਾਦਸਾਗ੍ਰਸਤ ਹੋ ਗਿਆ। ਜਹਾਜ਼ ਦੇ ਪਾਇਲਟ ਨੇ ਸਮੇਂ ਸਿਰ ਪੈਰਾਸ਼ੂਟ ਦੀ ਵਰਤੋਂ ਕਰਦੇ ਹੋਏ ਜਹਾਜ਼ ਤੋਂ ਛਾਲ ਮਾਰ ਦਿੱਤੀ। ਪਾਇਲਟ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

Leave a Reply

Your email address will not be published. Required fields are marked *