ਅੰਮ੍ਰਿਤਸਰ ‘ਚ ਧਮਾਕੇ ‘ਤੇ DGP ਦਾ ਬਿਆਨ-‘ਕੰਟੇਨਰ ‘ਚ ਲਿਆਂਦਾ ਗਿਆ ਸੀ ਵਿਸਫੋਟਕ, ਮੌਕੇ ਤੋਂ ਨਹੀਂ ਮਿਲਿਆ ਡੇਟੋਨੇਟਰ’

ਅੰਮ੍ਰਿਤਸਰ ਵਿਚ ਸ੍ਰੀ ਹਰਿਮੰਦਰ ਸਾਹਿਬ ਦੇ ਸਾਹਮਣੇ ਹੈਰੀਟੇਜ ਸਟ੍ਰੀਟ ਵਿਚ ਹੋਈ ਧਮਾਕਿਆਂ ਬਾਰੇ ਵੱਡਾ ਖੁਲਾਸਾ ਹੋਇਆ ਹੈ। 30 ਘੰਟੇ ਅੰਦਰ ਦਹੋਏ ਦੋਵੇਂ ਧਮਾਕੇ ਲੋ ਇੰਟੈਸਿਟੀ ਦੇ ਸਨ। ਪੁਲਿਸ ਨੂੰ ਮੌਕੇ ਤੋਂ ਡੇਟੋਨੇਟਰ ਨਹੀਂ ਮਿਲਿਆ ਹੈ। ਵਿਸਫੋਟਕ ਕਿਸੇ ਕੰਟੇਨਰ ਵਿਚ ਲਿਆਂਦੇ ਗਏ ਹਨ ਜੋ ਸਾਰਾਗੜ੍ਹੀ ਪਾਰਕਿੰਗ ਵਿਚ ਰੱਖੇ ਸਨ। ਡੀਜੀਪੀ ਗੌਰਵ ਯਾਦਵ ਨੇ ਇਹ ਜਾਣਕਾਰੀ ਦਿੱਤੀ। ਡੀਜੀਪੀ ਨੇ ਘਟਨਾ ਵਾਲੀ ਥਾਂ ਦਾ ਦੌਰਾ ਕੀਤਾ। ਇਸ ਦੇ ਬਾਅਦ ਉਨ੍ਹਾਂ ਨੇ ਦੱਸਿਆ ਕਿ ਅਸੀਂ ਪੂਰੇ ਮਾਮਲੇ ਦੀ ਸਾਇੰਟਿਫਕਲੀ ਜਾਂਚ ਕਰ ਰਹੇ ਹਾਂ। ਸਾਡੀ ਫੋਰੈਂਸਿੰਗ ਟੀਮ ਮੌਕੇ ‘ਤੇ ਹੈ ਤੇ ਧਮਾਕੇ ਨੂੰ ਲੈ ਕੇ ਹਰ ਪਹਿਲੂ ਤੋਂ ਜਾਂਚ ਕੀਤੀ ਜਾਵੇਗੀ। ਡੀਜੀਪੀ ਨੇ ਕਿਹਾ ਕਿ ਮੌਕੇ ਤੋਂ ਕੋਈ ਵੀ ਡੇਟੋਨੇਟਰ ਨਹੀਂ ਮਿਲਿਆ ਹੈ। ਜਾਂਚ ਕੀਤੀ ਜਾ ਰਹੀ ਹੈ ਇਹ ਕਿਸ ਦੀ ਸ਼ਰਾਰਤ ਹੈ। ਕਿਸੇ ਸੰਗਠਿਤ ਤਰੀਕੇ ਨਾਲ ਧਮਾਕਾ ਕੀਤਾ ਗਿਆ ਹੈ ਜਾਂ ਕੋਈ ਹੋਰ ਮਾਡਿਊਲ ਹੈ। DGP ਯਾਦਵ ਨੇ ਕਿਹਾ ਕਿ ਪੰਜਾਬ ਪੁਲਿਸ ਲੋਕਾਂ ਦੀ ਸੁਰੱਖਿਆ ਵਿਚ ਪੂਰੀ ਤਰ੍ਹਾਂ ਸਮਰੱਥ ਹੈ। ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਅਫਵਾਹ ‘ਤੇ ਭਰੋਸਾ ਨਾ ਕਰਨ। ਪੁਲਿਸ ਇਸ ਦੀ ਪੂਰੀ ਜਾਣਕਾਰੀ ਆਪਣੇ ਟਵਿੱਟਰ ਤੇ ਸੋਸ਼ਲ ਮੀਡੀਆ ਹੈਂਡਲ ‘ਤੇ ਪਾਵੇਗੀ। ਉਨ੍ਹਾਂ ਕਿਹਾ ਕਿ ਅਸੀਂ ਸੀਸੀਟੀਵ ਫੁਟੇਜ ਦੀ ਜਾਂਚ ਕਰਾਂਗੇ ਤੇ ਮੌਕੇ ‘ਤੇ ਹਾਜ਼ਰ ਲੋਕਾਂ ਦੇ ਬਿਆਨ ਲਵਾਂਗੇ। ਉਨ੍ਹਾਂ ਕਿਹਾ ਕਿ ਮੌਕੇ ਤੋਂ ਪੋਟਾਸ਼ੀਅਨ ਸਲਫੇਟ ਤੇ ਸਲਫਰ ਮਿਲਣ ਦੀ ਗੱਲ ‘ਤੇ ਡੀਜੀਪੀ ਨੇ ਕਿਹਾ ਕਿ ਇਹ ਬਾਜ਼ਾਰ ਤੋਂ ਆਮ ਮਿਲ ਜਾਂਦੇ ਹਨ। ਜਾਂਚ ਹੋਵੇਗੀ ਕਿ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਸ਼ਰਾਰਤ ਤਾਂ ਨਹੀਂ ਹੈ।

Leave a Reply

Your email address will not be published. Required fields are marked *