ਕਰਨਾਟਕ ਵਿਧਾਨ ਸਭਾ ਚੋਣਾਂ ਦੀ ਗਿਣਤੀ ਜਾਰੀ ਹੈ। ਇਸ ਦੌਰਾਨ ਕਾਂਗਰਸ ਵੱਡੇ ਫਰਕ ਨਾਲ ਅੱਗੇ ਹੈ। ਚੋਣ ਕਮਿਸ਼ਨ ਨੇ 224 ਵਿੱਚੋਂ 223 ਸੀਟਾਂ ਦੇ ਰੁਝਾਨ ਜਾਰੀ ਕੀਤੇ ਹਨ। ਚੋਣ ਕਮਿਸ਼ਨ ਦੇ ਰੁਝਾਨਾਂ ਵਿੱਚ ਵੀ ਕਾਂਗਰਸ ਨੂੰ ਬਹੁਮਤ ਮਿਲਿਆ ਹੈ। ਭਾਜਪਾ ਦੇ ਨਾਲ-ਨਾਲ ਜੇਡੀਐਸ ਨੂੰ ਵੀ ਝਟਕਾ ਲੱਗਾ ਹੈ। ਰੁਝਾਨਾਂ ਵਿਚ ਕਾਂਗਰਸ – 120 ਸੀਟਾਂ, 43.1 ਫੀਸਦੀ ਵੋਟਾਂ, ਭਾਜਪਾ – 70 ਸੀਟਾਂ, 36.2 ਫੀਸਦੀ ਵੋਟਾਂ, ਜੇਡੀਐਸ – 26 ਸੀਟਾਂ, 12.8% ਵੋਟਾਂ ਅਤੇ ਹੋਰ – 8 ਸੀਟਾਂ ਉਤੇ ਹੈ। ਕਰਨਾਟਕ ਵਿਧਾਨ ਸਭਾ (224 ਮੈਂਬਰੀ) ਚੋਣਾਂ ਲਈ 10 ਮਈ ਨੂੰ ਵੋਟਾਂ ਪਈਆਂ ਸਨ। ਦੱਸ ਦਈਏ ਕਿ ਜ਼ਿਆਦਾਤਰ ਚੋਣ ਸਰਵੇਖਣਾਂ ’ਚ ਕਾਂਗਰਸ ਪਾਰਟੀ ਨੂੰ ਅੱਗੇ ਦਿਖਾਇਆ ਗਿਆ ਹੈ ਅਤੇ ਜੇਕਰ ਕਿਸੇ ਵੀ ਪਾਰਟੀ ਨੂੰ ਸਪੱਸ਼ਟ ਬਹੁਮਤ ਨਾ ਮਿਲਿਆ ਤਾਂ ਜਨਤਾ ਦਲ (ਐੱਸ) ਅਤੇ ਆਜ਼ਾਦ ਉਮੀਦਵਾਰਾਂ ਦੀ ਵੁੱਕਤ ਵਧ ਜਾਵੇਗੀ।