ਜਲੰਧਰ ਲੋਕ ਸਭਾ ਉਪ ਚੋਣਾਂ ਦੇ ਵੋਟਾਂ ਦੀ ਗਿਣਤੀ 8 ਵਜੇ ਤੋਂ ਜਾਰੀ ਹੈ। ਕਾਂਗਰਸ ਦੇ ਗੜ੍ਹ ਵਿਚ ਆਮ ਆਦਮੀ ਪਾਰਟੀ ਦੀ ਲੀਡ ਲਗਾਤਾਰ ਵਧ ਰਹੀ ਹੈ। ਇਸ ਸਮੇਂ ਉਹ ਕਾਂਗਰਸ ਤੋਂ 54328 ਵੋਟਾਂ ਤੋਂ ਅੱਗੇ ਚੱਲ ਰਹੀ ਹੈ। ‘ਆਪ’ ਵਰਕਰਾਂ ਨੇ ਜਸ਼ਨ ਮਨਾਉਣਾ ਸ਼ੁਰੂ ਕਰ ਦਿੱਤਾ ਹੈ। ਪਿਛਲੀ ਵਾਰ 4 ਵਾਰ ਤੋਂ ਕਾਂਗਰਸ ਇਸ ਸੀਟ ‘ਤੇ ਜਿੱਤਦੀ ਰਹੀ ਹੈ। ਕਾਂਗਰਸ ਦੇ ਇਸ ਗੜ੍ਹ ‘ਤੇ ਆਪ ਸ਼ੁਰੂ ਤੋਂ ਹੀ ਅੱਗੇ ਚੱਲ ਰਹੀ ਹੈ। ‘ਆਪ’ ਉਮੀਦਵਾਰ ਰਿੰਕੂ ਦੇ ਘਰ ‘ਤੇ ਵੀ ਵਰਕਰਾਂ ਦੀ ਭੀੜ ਲੱਗਣੀ ਸ਼ੁਰੂ ਹੋ ਗਈ ਹੈ। ਕਾਂਗਰਸ ਦੀ ਕਰਮਜੀਤ ਕੌਰ ਚੌਧਰੀ ਨੂੰ 227148 ਵੋਟਾਂ, ਭਾਜਪਾ ਤੋਂ ਇੰਦਰ ਇਕਬਾਲ ਅਟਵਾਲ ਨੂੰ 131481 ਤੇ ਅਕਾਲੀ-ਬਸਪਾ ਦੇ ਉਮੀਦਵਾਰ ਡਾ. ਸੁਖਵਿੰਦਰ ਸੁੱਖੀ 142592 ਵੋਟਾਂ ਮਿਲੀਆਂ ਹਨ। ਚੌਥੇ ਨੰਬਰ ‘ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਗੁਰਜੰਟ ਸਿੰਘ ਨੂੰ 18608, ਪੰਜਵੇਂ ਨੰਬਰ ‘ਤੇ NOTA ਨੂੰ 6231 ਤੇ ਛੇਵੇਂ ਨੰਬਰ ‘ਤੇ ਉਮੀਦਵਾਰ ਨੀਟੂ ਸ਼ਟਰਾਂਵਾਲਾ ਨੂੰ 4257 ਵੋਟਾਂ ਮਿਲ ਚੁੱਕੀਆਂ ਹਨ। ਅਜੇ ਤੱਕ 827368 ਵੋਟਾਂ ਦੀ ਗਿਣਤੀ ਹੋ ਚੁੱਕੀ ਹੈ। ਜਲੰਧਰ ਲੋਕ ਸਭਾ ਸੀਟ ‘ਤੇ ਚੌਕੋਣਾ ਮੁਕਾਬਲਾ ਹੈ। ਇਸ ਵਿਚ ਆਮ ਆਦਮੀ ਪਾਰਟੀ ਤੋਂ ਸੁਸ਼ੀਲ ਰਿੰਕੂ, ਕਾਂਗਰਸ ਤੋਂ ਕਰਮਜੀਤ ਕੌਰ ਚੌਧਰੀ, ਭਾਜਪਾ ਤੋਂ ਇੰਦਰ ਇਕਬਾਲ ਸਿੰਘ ਅਟਵਾਲ ਤੇ ਅਕਾਲੀ ਤੇ ਬਸਪਾ ਗਠਜੋੜ ਤੋਂ ਡਾ. ਸੁਖਵਿੰਦਰ ਸੁੱਖੀ ਸ਼ਾਮਲ ਹਨ। ਸੁਸ਼ੀਲ ਰਿੰਕੂ ਕਾਂਗਰਸ ਤੋਂ ਵਿਧਾਇਕ ਰਹਿ ਚੁੱਕੇ ਹਨ, ਉਨ੍ਹਾਂ ਨੂੰ ਪਾਰਟੀ ਵਿਚ ਲਿਆ ਕੇ ‘ਆਪ’ ਨੇ ਟਿਕਟ ਦਿੱਤੀ।