ਪੰਜਾਬ ਵਿਚ ਨਹਿਰੀ ਪਾਣੀ ਨੂੰ ਲੈ ਕੇ ਸੂਬੇ ਦੀ ਆਪ ਸਰਕਾਰ ਨੇ ਵੱਡੀ ਪਹਿਲਕਦਮੀ ਵਿਖਾਈ ਹੈ। ਸੂਬੇ ਵਿਚ ਨਹਿਰੀ ਬਾਰੇ ਸਰਕਾਰ ਦੀਆਂ ਕੋਸ਼ਿਸ਼ਾਂ ਦੀਆਂ ਕਈ ਵੀਡੀਓ ਵਾਇਰਲ ਹੋ ਰਹੀਆਂ ਹਨ। ਅੱਜ ਸਵੇਰੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਅਜਿਹੀ ਹੀ ਇਕ ਵੀਡੀਓ ਸਾਂਝੀ ਕਰਕੇ ਆਪਣੇ ਟਵਿੱਟਰ ਉਤੇ ਲਿਖਿਆ ਹੈ-”ਪੰਜਾਬ ਦੇ ਨਹਿਰਾਂ..ਚੋਏ..ਨਾਲੇ ..ਸੂਏ ਕੱਸੀਆਂ..ਖਾਲੇ..ਦੁਬਾਰਾ ਚਲਾ ਕੇ ਧਰਤੀ ਹੇਠਲੇ ਪਾਣੀ ਨੂੰ ਬਚਾਉਣਾ ਇੱਕ ਪੁੰਨ ਦਾ ਕੰਮ ਐ..ਲੋਕਾਂ ਦੇ ਸਹਿਯੋਗ ਦੀ ਜ਼ਰੂਰਤ ਹੈ.. ਹੁਣ ਆਪ ਦੇ ਸੀਨੀਅਰ ਆਗੂ ਮਲਵਿੰਦਰ ਸਿੰਘ ਕੰਗ ਨੇ ਉਸੇ ਪੋਸਟ ਨੂੰ ਅੱਗੇ ਸਾਂਝਾ ਕਰਦੇ ਹੋਏ ਲਿਖਿਆ ਹੈ ”ਪੰਜਾਬ ਦੇ ਕਿਸਾਨਾਂ ਦੀ ਜੁਬਾਨੀ ਸਰਦਾਰ ਭਗਵੰਤ ਮਾਨ ਸਾਹਬ ਦੀ ਸਰਕਾਰ ਕਹਿਣੀ ਤੇ ਕਥਨੀ ਦੀ ਪੱਕੀ।