ਨਵੀਂ ਦਿੱਲੀ, 27 ਮਈ – ਦਿੱਲੀ ਪੁਲਿਸ ਦੇ ਸੂਤਰਾਂ ਨੇ 26 ਜਨਵਰੀ ਲਾਲ ਕਿਲਾ ਹਿੰਸਾ ਮਾਮਲੇ ‘ਚ ਦਾਇਰ ਚਾਰਜਸ਼ੀਟ ‘ਤੇ ਕਿਹਾ ਕਿ 26 ਜਨਵਰੀ ਨੂੰ ਕਿਸਾਨ ਯੋਜਨਾਬੱਧ ਤਰੀਕੇ ਨਾਲ ਲਾਲ ਕਿਲੇ ਅੰਦਰ ਦਾਖਲ ਹੋਏ ਜੋ ਕਿ ਕਈ ਘੰਟੇ ਲਾਲ ਕਿਲੇ ਅੰਦਰ ਹੀ ਰਹੇ। ਕਿਸਾਨ ਲਾਲ ਕਿਲੇ ਉੱਪਰ ਕਬਜਾ ਕਰਨਾ ਚਾਹੁੰਦੇ ਸਨ ਤੇ ਇਸ ਨੂੰ ਨਵਾਂ ਵਿਰੋਧ ਸਥਲ ਬਣਾਉਣਾ ਚਾਹੁੰਦੇ ਸਨ। ਮੋਦੀ ਸਰਕਾਰ ਨੂੰ ਬਦਨਾਮ ਕਰਨ ਲਈ ਹੀ ਕਿਸਾਨਾਂ ਨੇ 26 ਜਨਵਰੀ ਦਾ ਦਿਨ ਚੁਣਿਆ। ਇਸ ਲਈ ਯੋਜਨਾ ਨਵੰਬਰ ਦਿਸੰਬਰ ‘ਚ ਬਣਾਈ ਗਈ ਕਿਉਕਿ ਪੰਜਾਬ ਅਤੇ ਹਰਿਆਣਾ ਵਿਚ ਵੱਡੀ ਗਿਣਤੀ ਵਿਚ ਟਰੈਕਟਰ ਖਰੀਦੇ ਗਏ ਸਨ। ਇਸ ਨਾਲ ਜੁੜਿਆ ਡੈਟਾ ਵੀ ਚਾਰਜਸ਼ੀਟ ਵਿਚ ਦਿੱਲੀ ਪੁਲਿਸ ਨੇ ਜੋੜਿਆ ਹੈ।