ਤੁਸੀਂ ਕਈ ਸੀਰੀਅਲ ਕਿਲਰਾਂ ਦੀ ਕਹਾਣੀ ਪੜ੍ਹੀ ਹੋਵੇਗੀ ਅਤੇ ਉਨ੍ਹਾਂ ਨੂੰ ਫਿਲਮਾਂ ਵਿਚ ਦੇਖਿਆ ਹੋਵੇਗਾ ਪਰ ਅੱਜ ਅਸੀਂ ਤੁਹਾਨੂੰ ਅਜਿਹੇ ਹੀ ਇਕ ਸੀਰੀਅਲ ਕਿਲਰ ਦੀ ਕਹਾਣੀ ਦੱਸਣ ਜਾ ਰਹੇ ਹਾਂ, ਜਿਸ ਦੀ ਕਹਾਣੀ ਜਾਣ ਕੇ ਤੁਹਾਡੇ ਵੀ ਹੋਸ਼ ਉਡ ਜਾਣਗੇ। ਇਸ ਸੀਰੀਅਲ ਕਿਲਰ ਨੂੰ ਦੁਨੀਆ ਦਾ ਸਭ ਤੋਂ ਘੱਟ ਉਮਰ ਦਾ ਸੀਰੀਅਲ ਕਿਲਰ ਕਿਹਾ ਜਾਂਦਾ ਹੈ। ਦਰਅਸਲ, ਜਿਸ ਉਮਰ ਵਿਚ ਬੱਚੇ ਖੇਡਦੇ ਹਨ, ਇਸ ਸੀਰੀਅਲ ਕਿਲਰ ਨੇ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿਤਾ। ਇਹ ਕਹਾਣੀ ਹੈ ਬਿਹਾਰ ਦੇ ਪਿੰਡ ਮੁਸਾਹਰ ਦੇ ਅਮਰਜੀਤ ਸਦਾ ਦੀ, ਜਿਸ ਨੂੰ ਦੁਨੀਆ ਦੇ ਸਭ ਤੋਂ ਛੋਟੇ ਸੀਰੀਅਲ ਕਿਲਰ ਅਤੇ ਬਿਹਾਰ ਦੇ ਮਿੰਨੀ ਸੀਰੀਅਲ ਕਿਲਰ ਵਜੋਂ ਜਾਣਿਆ ਜਾਂਦਾ ਹੈ। 1998 ਵਿਚ ਪਿੰਡ ਮੁਸਾਹਰ ਵਿਚ ਜੰਮਿਆ ਅਮਰਜੀਤ ਛੋਟੀ ਉਮਰ ਵਿਚ ਹੀ ਖੇਡਦਾ-ਖੇਡਦਾ ਕਾਤਲ ਬਣ ਗਿਆ। 2006 ਤੋਂ 2007 ਦਰਮਿਆਨ ਅੱਠ ਸਾਲ ਦੀ ਉਮਰ ਦੇ ਅਮਰਜੀਤ ਸਦਾ ਨੇ ਆਪਣੇ ਛੇ ਸਾਲਾ ਚਚੇਰੀ ਭੈਣ ਸਮੇਤ ਤਿੰਨ ਲੋਕਾਂ ਦੀ ਹੱਤਿਆ ਕਰ ਦਿਤੀ। ਦਸਿਆ ਜਾਂਦਾ ਹੈ ਕਿ ਅਮਰਜੀਤ ਸਦਾ ਨੇ ਕਥਿਤ ਤੌਰ ‘ਤੇ ਪਹਿਲਾ ਕਤਲ ਉਦੋਂ ਕੀਤਾ ਜਦੋਂ ਉਹ ਸਿਰਫ਼ ਸੱਤ ਸਾਲ ਦਾ ਸੀ। ਸਦਾ ਦੇ ਪਿਛੋਕੜ ਬਾਰੇ ਬਹੁਤ ਘੱਟ ਜਾਣਕਾਰੀ ਹੈ ਪਰ ਮੰਨਿਆ ਜਾਂਦਾ ਹੈ ਕਿ ਉਹ ਇਕ ਗਰੀਬ ਪਰਿਵਾਰ ਵਿਚ ਪੈਦਾ ਹੋਇਆ ਸੀ। ਉਸ ਦਾ ਪਿਤਾ ਮਜ਼ਦੂਰੀ ਦਾ ਕੰਮ ਕਰਦਾ ਸੀ। 2006 ਵਿਚ ਅਮਰਜੀਤ ਸਦਾ ਨੇ ਕਥਿਤ ਤੌਰ ‘ਤੇ ਆਪਣੇ ਚਾਚੇ ਦੀ ਧੀ ਦਾ ਕਤਲ ਕਰ ਦਿਤਾ ਸੀ। ਦਸਿਆ ਜਾਂਦਾ ਹੈ ਕਿ ਅਮਰਜੀਤ ਨੇ ਆਪਣੀ ਛੋਟੀ ਭੈਣ ਜੋ ਸਿਰਫ ਅੱਠ ਮਹੀਨੇ ਦੀ ਸੀ, ਦਾ ਵੀ ਕਤਲ ਕਰ ਦਿਤਾ। ਦੁਨੀਆ ਦੇ ਸਭ ਤੋਂ ਘੱਟ ਉਮਰ ਦੇ ਸੀਰੀਅਲ ਕਿਲਰ ਅਮਰਜੀਤ ਨੇ ਗੁਆਂਢ ਵਿਚ ਰਹਿਣ ਵਾਲੀ ਇਕ ਔਰਤ ਦੀ ਛੇ ਮਹੀਨੇ ਦੀ ਬੱਚੀ ਨੂੰ ਆਪਣਾ ਆਖਰੀ ਸ਼ਿਕਾਰ ਬਣਾਇਆ। ਸਦਾ ਨੇ ਇਹ ਵਾਰਦਾਤ ਉਦੋਂ ਕੀਤੀ ਜਦੋਂ ਲੜਕੀ ਘਰ ‘ਚ ਇਕੱਲੀ ਸੀ। ਜਦੋਂ ਬੱਚੇ ਦੀ ਮਾਂ ਘਰ ਪਰਤੀ ਤਾਂ ਬੇਟੀ ਗਾਇਬ ਸੀ। ਪਿੰਡ ਵਿਚ ਲੜਕੀ ਦੀ ਭਾਲ ਸ਼ੁਰੂ ਕਰ ਦਿਤੀ ਗਈ ਪਰ ਉਹ ਕਿਧਰੇ ਨਹੀਂ ਮਿਲੀ। ਇਸ ਤੋਂ ਬਾਅਦ ਪੁਲਿਸ ਨੂੰ ਲੜਕੀ ਦੇ ਲਾਪਤਾ ਹੋਣ ਦੀ ਸੂਚਨਾ ਦਿਤੀ ਗਈ। ਪੁਲਿਸ ਨੇ ਪਿੰਡ ਪਹੁੰਚ ਕੇ ਜਾਂਚ ਸ਼ੁਰੂ ਕਰ ਦਿਤੀ ਹੈ। ਇਸ ਦੌਰਾਨ ਪੁਲਿਸ ਨੇ ਅਮਰਜੀਤ ਸਦਾ ਤੋਂ ਵੀ ਪੁੱਛਗਿੱਛ ਕੀਤੀ। ਕੁਝ ਘੰਟਿਆਂ ਬਾਅਦ, ਅਮਰਜੀਤ ਸਦਾ ਨੇ ਪੁਲਿਸ ਕੋਲ ਕਬੂਲ ਕੀਤਾ ਕਿ ਉਹ ਗੁਆਂਢ ਤੋਂ ਲੜਕੀ ਨੂੰ ਲੈ ਗਿਆ ਸੀ ਅਤੇ ਉਸ ਤੇ ਇੱਟਾਂ ਨਾਲ ਮਾਰੀਆਂ, ਫਿਰ ਉਸਦਾ ਗਲਾ ਘੁੱਟ ਕੇ ਕਤਲ ਕਰ ਦਿਤਾ। ਅਮਰਜੀਤ ਸਦਾ ਪੁਲਿਸ ਅਤੇ ਪਿੰਡ ਵਾਸੀਆਂ ਨੂੰ ਉਸ ਥਾਂ ਤੇ ਲੈ ਗਿਆ ਜਿਥੇ ਉਸਨੇ ਵਾਰਦਾਤ ਕੀਤੀ ਸੀ। ਕਤਲ ਤੋਂ ਬਾਅਦ ਸਦਾ ਨੇ ਲੜਕੀ ਦੀ ਲਾਸ਼ ਨੂੰ ਖੇਤ ਵਿਚ ਦੱਬਣ ਦੀ ਕੋਸ਼ਿਸ਼ ਵੀ ਕੀਤੀ ਸੀ। ਸਦਾ ਦੇ ਚਾਚੇ ਦੇ ਅਨੁਸਾਰ, ਮੰਨਿਆ ਜਾਂਦਾ ਹੈ ਕਿ ਉਸਦੇ ਪਰਿਵਾਰ ਦੇ ਕੁਝ ਲੋਕਾਂ ਨੂੰ ਪਹਿਲੇ ਦੋ ਕਤਲਾਂ ਬਾਰੇ ਪਤਾ ਸੀ, ਪਰ ਉਨ੍ਹਾਂ ਨੇ ਉਨ੍ਹਾਂ ਦੀ ਰਿਪੋਰਟ ਨਹੀਂ ਕੀਤੀ ਕਿਉਂਕਿ ਉਹ ਪਰਿਵਾਰਕ ਮਾਮਲੇ ਸਨ। ਜਦੋਂ ਪੁਲਿਸ ਨੇ ਅਮਰਜੀਤ ਸਦਾ ਨੂੰ ਹਿਰਾਸਤ ਵਿਚ ਲਿਆ ਤਾਂ ਉਹ ਕਾਫੀ ਹੱਸ ਰਿਹਾ ਸੀ। ਅਮਰਜੀਤ ਸਦਾ ਨੂੰ ਵੀ ਕੁਝ ਮਹੀਨੇ ਪਹਿਲਾਂ ਆਪਣੀ ਭੈਣ ਅਤੇ ਚਚੇਰੇ ਭਰਾ ਦੇ ਕਤਲ ਦਾ ਕੋਈ ਪਛਤਾਵਾ ਨਹੀਂ ਸੀ। ਪੁਲਿਸ ਹਿਰਾਸਤ ਵਿਚ ਅਮਰਜੀਤ ਮੁਸਕਰਾ ਰਿਹਾ ਸੀ।