ਲੁਧਿਆਣਾ, 27 ਮਈ – ਪੰਜਾਬ ਭਰ ਦੇ ਮਾਲ ਅਧਿਕਾਰੀ ਅਤੇ ਪਟਵਾਰੀ 28 ਮਈ ਨੂੰ ਇੱਕ ਦਿਨ ਦੀ ਹੜਤਾਲ ‘ਤੇ ਜਾਣਗੇ।ਪਟਵਾਰ ਯੂਨੀਅਨ ਦੇ ਆਗੂਆਂ ਅਨੁਸਾਰ ਆਪਣੀਆਂ ਮੰਗਾਂ ਨੂੰ ਲੈ ਕੇ ਉਹ ਸੰਘਰਸ਼ ਕਰ ਰਹੇ ਹਨ ਪਰ ਸਰਕਾਰ ਉਨ੍ਹਾਂ ਦੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦੇ ਰਹੀ। ਇਸ ਕਰਕੇ ਉਨ੍ਹਾਂ ਨੇ ਇੱਕ ਦਿਨ ਦੀ ਹੜਤਾਲ ਕਰਨ ਦਾ ਫੈਸਲਾ ਕੀਤਾ ਹੈ। ਜੇ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਉਹ ਅਣਮਿੱਥੇ ਸਮੇਂ ਲਈ ਹੜਤਾਲ’ਤੇ ਜਾਣਗੇ । ਹੜਤਾਲ ਦੇ ਚੱਲਦਿਆ ਮਾਲ ਵਿਭਾਗ ਦਾ ਕੰਮ ਠੱਪ ਰਹੇਗਾ