2 ਦਿਨਾਂ ਤੋਂ ਲਾਪਤਾ 8 ਸਾਲਾਂ ਬੱਚੇ ਦੀ ਮਿਲੀ ਲਾਸ਼

1 ਜੂਨ ਤੋਂ ਲਾਪਤਾ ਹੋਏ ਗੁਰਨੂਰ ਦੀ ਲਾਸ਼ ਸ਼ਨੀਵਾਰ ਸਵੇਰੇ ਫਰੀਦਕੋਟ ’ਚੋਂ ਮਿਲੀ। ਜ਼ਿਕਰਯੋਗ ਹੈ ਕਿ ਤਲਵੰਡੀ ਭਾਈ ਦੇ ਨਾਲ ਲੱਗਦੇ ਪਿੰਡ ਵਾੜਾ ਜਵਾਹਰ ਸਿੰਘ ਵਾਲਾ ਦਾ ਚੌਥੀ ਕਲਾਸ ਦਾ ਵਿਦਿਆਰਥੀ ਗੁਰਨੂਰ ਸਿੰਘ ਉਮਰ 8 ਸਾਲ ਪੁੱਤਰ ਭਿੰਦਰ ਸਿੰਘ, ਜੋ ਸਰਕਾਰੀ ਪ੍ਰਾਇਮਰੀ ਸਕੂਲ ਦਾ ਵਿਦਿਆਰਥੀ ਸੀ, 1 ਜੂਨ ਨੂੰ ਆਪਣੀ ਮਾਤਾ ਨਾਲ ਰਿਸ਼ਤੇਦਾਰੀ ’ਚ ਫਰੀਦਕੋਟ ਦੇ ਦੀਨਾਨਗਰ ਵਿਖੇ ਗਿਆ ਸੀ, ਜੋ ਕੁਝ ਸਮਾਂ ਘਰ ਰਹਿਣ ਤੋਂ ਬਾਅਦ ਗਲੀ ਵਿਚ ਖੇਡਣ ਚਲਾ ਗਿਆ ਪਰ ਬਾਅਦ ਵਿਚ ਦਿਖਾਈ ਨਹੀਂ ਦਿੱਤਾ।ਦੋ ਦਿਨ ਪਰਿਵਾਰ ਅਤੇ ਪੁਲਸ ਵੱਲੋਂ ਬੱਚੇ ਦੀ ਕਾਫੀ ਭਾਲ ਕੀਤੀ ਗਈ ਸੀ ਪਰੂੰਤ ਸ਼ਨੀਵਾਰ ਸਵੇਰੇ ਫਰੀਦਕੋਟ ਦੇ ਦੀਨਾਨਗਰ ’ਚ ਵਾਟਰ ਵਰਕਸ ਦੀ ਖਾਲ ’ਚ ਉਕਤ ਬੱਚੇ ਦੀ ਲਾਸ਼ ਪਈ ਮਿਲੀ। ਜਿਸਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਬੱਚੇ ਦੀ ਮੌਤ ਕਿਸ ਤਰ੍ਹਾਂ ਹੋਈ ਇਸ ਦਾ ਖ਼ੁਲਾਸਾ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਹੋ ਸਕੇਗਾ। ਦੋ ਦਿਨ ਪਰਿਵਾਰ ਅਤੇ ਪੁਲਸ ਵੱਲੋਂ ਬੱਚੇ ਦੀ ਕਾਫ਼ੀ ਭਾਲ ਕੀਤੀ ਗਈ ਪਰ ਸ਼ਨੀਵਾਰ ਸਵੇਰੇ ਫਰੀਦਕੋਟ ਦੇ ਦੀਨਾਨਗਰ ’ਚ ਵਾਟਰ ਵਰਕਸ ਦੀ ਖਾਲ ’ਚ ਉਕਤ ਬੱਚੇ ਦੀ ਲਾਸ਼ ਪਈ ਮਿਲੀ। ਜਿਸਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਬੱਚੇ ਦੀ ਮੌਤ ਕਿਸ ਤਰ੍ਹਾਂ ਹੋਈ ਇਸ ਦਾ ਖ਼ੁਲਾਸਾ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਹੋ ਸਕੇਗਾ।

Leave a Reply

Your email address will not be published. Required fields are marked *