ਸ੍ਰੀ ਅਨੰਦਪੁਰ ਸਾਹਿਬ : ਪਿੰਡ ਗੰਭੀਰਪੁਰ ਦੇ ਵਸਨੀਕ ਸ੍ਰੀ ਆਨੰਦਪੁਰ ਸਾਹਿਬ ਦੀ ਸ੍ਰੀ ਦਸਮੇਸ਼ ਅਕੈਡਮੀ ਦੇ ਪੰਜਵੀਂ ਜਮਾਤ ਦੇ 9 ਸਾਲਾ ਵਿਦਿਆਰਥੀ ਅਰਜਿਤ ਸ਼ਰਮਾ ਨੇ ਔਖੀਆਂ ਪਹਾੜੀਆਂ ਅਤੇ ਗਲੇਸ਼ੀਅਰਾਂ ਵਿਚੋਂ 17 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਕਰੀਬ 14300 ਫੁੱਟ ਉੱਚੇ ਮਿਨਕਿਆਨੀ ਦੱਰਾ ’ਤੇ ਤਿਰੰਗਾ ਝੰਡਾ ਲਹਿਰਾਇਆ। ਰਸਤੇ। ਇਸ ਮੌਕੇ ਅਰਿਜੀਤ ਸ਼ਰਮਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਪੀੜ੍ਹੀ ਦੇ ਚੰਗੇਰੇ ਭਵਿੱਖ ਲਈ ਵੱਧ ਤੋਂ ਵੱਧ ਰੁੱਖ ਲਗਾਉਣ ਅਤੇ ਪਾਣੀ ਦੀ ਸੰਭਾਲ ਕਰਨ। ਇਸ ਬੱਚੇ ਤੋਂ ਇਲਾਵਾ ਇਸ ਗਰੁੱਪ ਵਿਚ ਛੇ ਹੋਰ ਨੌਜਵਾਨ ਵੀ ਸਨ। ਅਰਜਿਤ ਨੇ ਦਸਿਆ ਕਿ 10 ਜੂਨ 2023 ਨੂੰ ਉਸ ਨੇ ਕਾਂਗੜਾ ਜ਼ਿਲ੍ਹੇ ਦੇ ਪਿੰਡ ਕਰੇਰੀ ਤੋਂ ਸਵੇਰੇ 9.00 ਵਜੇ ਪੈਦਲ ਯਾਤਰਾ ਸ਼ੁਰੂ ਕੀਤੀ ਅਤੇ ਦੁਪਹਿਰ 2.00 ਵਜੇ ਕਰੀਬ 10000 ਫੁੱਟ ਉੱਚੀ ਕਰੇਰੀ ਝੀਲ ਦੇ ਕੰਢੇ ਪਹੁੰਚ ਕੇ ਉੱਥੇ ਟੈਂਟ ’ਚ ਰਾਤ ਬਿਤਾਈ। ਅਗਲੇ ਦਿਨ 11 ਜੂਨ ਨੂੰ ਸਵੇਰੇ 5.45 ਵਜੇ ਅਸੀਂ ਮਿਨਕਿਆਨੀ ਦੱਰੇ ਲਈ ਸਫ਼ਰ ਸ਼ੁਰੂ ਕੀਤਾ, ਇਹ ਰਸਤਾ ਇੱਕ ਉੱਚੀ ਚੜ੍ਹਾਈ ਵਾਲਾ ਸੀ। ਲਗਾਤਾਰ ਮੀਂਹ ਇਸ ਸਫ਼ਰ ਨੂੰ ਹੋਰ ਵੀ ਔਖਾ ਬਣਾ ਰਿਹਾ ਸੀ।ਰਾਹ ਵਿਚ ਵੱਡੀਆਂ-ਵੱਡੀਆਂ ਚੱਟਾਨਾਂ ਅਤੇ ਗਲੇਸ਼ੀਅਰ ਸਨ। ਕਰੀਬ 7 ਕਿਲੋਮੀਟਰ ਦੇ ਖੇਤਰ ਨੂੰ ਕਵਰ ਕਰਨ ਤੋਂ ਬਾਅਦ ਇਹ ਸਮੂਹ ਸਵੇਰੇ 10.00 ਵਜੇ ਦੇ ਕਰੀਬ ਮਿਨਕਿਆਨੀ ਦੱਰਾ ‘ਤੇ ਪਹੁੰਚਣ ਦੇ ਯੋਗ ਹੋ ਗਿਆ। ਇਹ ਦਰਾ ਧੌਲਾਧਰ ਪਹਾੜੀ ਲੜੀ ਵਿਚ ਸਥਿਤ ਹੈ। ਪੁਰਾਣੇ ਸਮਿਆਂ ਵਿਚ ਲੋਕ ਕਾਂਗੜਾ ਜ਼ਿਲ੍ਹੇ ਤੋਂ ਚੰਬਾ ਜ਼ਿਲ੍ਹੇ ਤੱਕ ਜਾਣ ਲਈ ਇਸ ਪਾਸ ਦੀ ਵਰਤੋਂ ਕਰਦੇ ਸਨ।