ਅੱਜ ਕਮਿਸ਼ਨਰ ਨਗਰ ਨਿਗਮ ਫਗਵਾੜਾ ਵਲੋ ਸੀਵਰੇਜ ਬੋਰਡ ਅਤੇ ਹੈਲਥ ਸ਼ਾਖਾ ਦੇ ਸਮੂਹ ਅਧਿਕਾਰੀਆਂ/ ਕਰਮਚਾਰੀਆਂ ਅਤੇ ਮਹੇਟ ਸਾਹਿਬਾਨ ਨਾਲ ਵਿਸ਼ੇਸ਼ ਮੀਟਿੰਗ ਕਰਦੇ ਹੋਏ ਸਖਤ ਹਦਾਇਤ ਕੀਤੀ ਗਈ ਕਿ ਆਪ ਸੁਨਿਚਿਤ ਕਰੋਗੇ ਕਿ ਕੋਈ ਵੀ ਸੀਵਰਮੈਨ / ਸਫ਼ਾਈ ਕਰਮਚਾਰੀ ਕਿਸੇ ਵੀ ਮੈਨ ਹੋਲ/ ਨਾਲੇ ਵਗੈਰਾ ਦੇ ਅੰਦਰ ਵੜ ਕੇ ਸਫ਼ਾਈ ਨਹੀਂ ਕਰੇਗਾ। ਇਸ ਦੇ ਨਾਲ ਹੀ ਸਮੂਹ ਅਰਜੀ ਮੇਹਟ ਨੂੰ ਕਿਹਾ ਗਿਆ ਕਿ ਸ਼ਹਿਰ ਦੇ ਅੰਦਰ ਸਫ਼ਾਈ ਨੂੰ ਯਕੀਨੀ ਬਣਾਇਆ ਜਾਵੇ , ਕਿਸੇ ਵੀ ਸੈਕੰਡਰੀ ਕਲੈਕਸ਼ਨ ਪੁਆਇੰਟ ਤੇ ਆਮ ਪਬਲਿਕ ਵਲੋ ਕੂੜਾ ਨਾ ਸਿੱਟਿਆ ਜਾਵੇ ਅਤੇ ਸਾਰੇ ਕਾਲੈਕਸ਼ਨ ਪੁਆਇੰਟਾਂ ਨੂੰ ਸਾਫ ਰੱਖਿਆ ਜਾਵੇ। ਇਸ ਦੇ ਨਾਲ ਹੀ ਕਮਿਸ਼ਨਰ ਨਗਰ ਨਿਗਮ ਵਲੋ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਗਈ ਕਿ ਸਫ਼ਾਈ ਸੇਵਕਾ ਨੂੰ ਗਿਲਾ ਅਤੇ ਸੂਕਾ ਕੂੜਾ ਵੱਖਰਾ – ਵੱਖਰਾ ਦਿੱਤਾ ਜਾਵੇ ਤਾਂ ਕਿ ਗਿਲੇ ਕੁੜੇ ਨੂੰ ਐਮ.ਆਰ. ਐਫ ਪਲਾਂਟ ਤੇ ਭੇਜ ਕੇ ਖਾਦ ਬਣਾਈ ਜਾ ਸਕੇ।