ਨਵੀਂ ਦਿੱਲੀ, 28 ਮਈ – ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਕੋਵਿਡ-19 ਦੀ ਸਥਿਤੀ ਨੂੰ ਲੈ ਕੇ ਪੱਤਰਕਾਰ ਵਾਰਤਾ ਕੀਤੀ। ਉਨ੍ਹਾਂ ਕਿਹਾ ਕਿ ਕੋਰੋਨਾ ਦੀ ਦੂਸਰੀ ਲਹਿਰ ਦਾ ਕਾਰਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨੌਟੰਕੀ ਹੈ। ਉਹ ਕੋਰੋਨਾ ਦੀ ਦੂਸਰੀ ਲਹਿਰ ਨੂੰ ਸਮਝ ਹੀ ਨਹੀਂ ਸਕੇ ਤੇ ਹੁਣ ਤੱਕ ਸਿਰਫ 3% ਆਬਾਦੀ ਨੂੰ ਹੀ ਕੋਵਿਡ ਵੈਕਸੀਨ ਲੱਗੀ ਹੈ।ਉਨ੍ਹਾਂ ਇਹ ਵੀ ਕਿਹਾ ਕਿ ਕੋਵਿਡ-19 ਨੂੰ ਲੈ ਕੇ ਮੌਤ ਦਰ ਝੂਠ ਹੈ ਤੇ ਸਰਕਾਰ ਨੂੰ ਸਭ ਕੁੱਝ ਸਚ ਦੱਸਣਾ ਚਾਹੀਦਾ ਹੈ।