ਹੁਸ਼ਿਆਰਪੁਰ ਵਿਚ ਠੇਕੇਦਾਰਾਂ ਨੂੰ ਅਲਾਟ ਕੀਤੀਆਂ ਜਾਣਗੀਆਂ 3 ਰੇਤ ਖੱਡਾਂ

ਜ਼ਿਲ੍ਹਾ ਮਾਈਨਿੰਗ ਵਿਭਾਗ ਵੱਲੋਂ ਇੱਕ ਕਲਸਟਰ ਤਹਿਤ 16 ਜੂਨ ਨੂੰ ਜ਼ਿਲ੍ਹੇ ਅੰਦਰ ਰੇਤ ਦੀਆਂ 3 ਖੱਡਾਂ ਪ੍ਰਾਈਵੇਟ ਤੌਰ ’ਤੇ ਠੇਕੇਦਾਰਾਂ ਨੂੰ ਅਲਾਟ ਕੀਤੀਆਂ ਜਾਣਗੀਆਂ, ਇਨ੍ਹਾਂ ਵਿਚ 2 ਖੱਡਾਂ ਮੁਕੇਰੀਆ ਹਲਕੇ ਵਿਚ ਨੌਸ਼ਹਿਰਾ ਸਿੰਬਲੀ, ਸੰਧਵਾਲ ਤੇ ਇੱਕ ਸ਼ਾਮਚੁਰਾਸੀ ਹਲਕੇ ਦੇ ਪਿੰਡ ਬਡਿਆਲ ਵਿਚ ਹੈ। ਮਾਈਨਿੰਗ ਵਿਭਾਗ ਵੱਲੋਂ ਇਸ ਸਬੰਧ ਵਿਚ ਠੇਕੇਦਾਰਾਂ ਤੋਂ ਟੈਂਡਰਾਂ ਦੀ ਮੰਗ ਕੀਤੀ ਗਈ ਸੀ ਤੇ ਕਿਹਾ ਗਿਆ ਸੀ ਕਿ ਜੋ ਵੀ ਠੇਕੇਦਾਰ ਇਹ ਖੱਡਾਂ ਦਾ ਠੇਕਾ ਲੈਣ ਦਾ ਚਾਹਵਾਨ ਹੋਵੇਗਾ ਉਸ ਨੂੰ ਖੱਡਾਂ ਵਿਚ ਮੌਜੂਦ ਕੁੱਲ 1600.59 ਮੀਟ੍ਰਿਕ ਟਨ ਰੇਤ ਚੁੱਕਣੀ ਪਵੇਗੀ ਜਿਸ ਪਿੱਛੋ ਕੁੱਲ 34 ਠੇਕੇਦਾਰਾਂ ਨੇ ਟੈਂਡਰ ਭਰਿਆ ਤੇ ਸਭ ਨੇ ਦਾਅਵਾ ਠੋਕ ਦਿੱਤਾ ਕਿ ਉਹ ਸਾਰੀ ਰੇਤ ਚੁੱਕ ਲੈਣਗੇ, ਇਸ ਪਿੱਛੋ ਜ਼ਿਲ੍ਹਾ ਮਾਈਨਿੰਗ ਤੇ ਜਿਓਲਜੀ ਵਿਭਾਗ ਵਲੋਂ ਇਕ ਜ਼ਿਲ੍ਹਾ ਪੱਧਰੀ ਮੁਲਾਂਕਣ ਕਮੇਟੀ ਦਾ ਗਠਨ ਕੀਤਾ ਗਿਆ, ਜਿਸ ਨੇ ਫ਼ੈਸਲਾ ਲਿਆ ਕਿ ਇਸ ਮਾਮਲੇ ਵਿਚ 16 ਜੂਨ ਨੂੰ ਡਰਾਅ ਸਿਸਟਮ ਰਾਹੀਂ ਪਰਚੀ ਕੱਢ ਕੇ ਕਿਸੇ ਇੱਕ ਫਰਮ ਨੂੰ ਤਿੰਨਾਂ ਖੱਡਾਂ ਦਾ ਠੇਕਾ ਦੇ ਦਿੱਤਾ ਜਾਵੇਗਾ। ਐਕਸੀਅਨ ਮਾਈਨਿੰਗ ਐਸ.ਐਸ. ਰੰਧਾਵਾ ਨੇ ਦੱਸਿਆ ਕਿ ਜਾਰੀ ਕੀਤੇ ਗਏ, ਇਨ੍ਹਾਂ ਟੈਂਡਰਾਂ ਵਿਚ ਬਰਾਬਰੀ ਸੀ, ਇਸ ਲਈ ਮੁਲਾਂਕਣ ਕਮੇਟੀ ਵਲੋਂ 16 ਜੂਨ ਨੂੰ ਸਵੇਰੇ 9 ਵਜੇ ਬੀ.ਆਰ.ਜੀ.ਐਫ ਹਾਲ ਦਫ਼ਤਰ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਵਿਚ ਡਰਾਅ ਕੱਢਿਆ ਜਾਵੇਗਾ। ਉਨ੍ਹਾਂ ਕਿਹਾ ਕਿ ਟੈਂਡਰ ਪ੍ਰਕ੍ਰਿਆ ਵਿਚ ਹਿੱਸਾ ਲੈਣ ਵਾਲੇ ਸਾਰੇ ਬੀਡਰ ਡਰਾਅ ਵਾਲੇ ਦਿਨ ਨਿਰਧਾਰਤ ਸਮੇਂ ’ਤੇ ਪਹੁੰਚਣੇ ਜਰੂਰੀ ਹੈ ਤੇ ਬੋਲੀਕਾਰ ਆਪਣੇ ਖਰਚ ’ਤੇ ਇਸ ਸਾਰੀ ਪ੍ਰਕਿਰਿਆ ਦੀ ਵੀਡੀਓਗ੍ਰਾਫੀ ਵੀ ਕਰ ਸਕਦੇ ਹਨ।

Leave a Reply

Your email address will not be published. Required fields are marked *