ਅੰਮ੍ਰਤਿਸਰ ਤੋਂ ਇਕ ਬਹੁਤ ਹੀ ਸ਼ਰਮਨਾਕ ਵੀਡੀਉ ਸਾਹਮਣੇ ਆਈ ਹੈ ਜਸਿ ਵਚਿ ਇਕ ਕਲਯੁਗੀ ਪੁੱਤਰ ਜਾਇਦਾਦ ਨੂੰ ਲੈ ਕੇ ਅਪਣੀ ਮਾਂ ਦੀ ਬੇਰਹਮਿੀ ਨਾਲ ਕੁੱਟਮਾਰ ਕਰਦਾ ਨਜ਼ਰ ਆ ਰਹਿਾ ਹੈ। ਇਸ ਪੂਰੀ ਘਟਨਾ ਦਾ ਇਕ ਵੀਡੀਉ ਸਾਹਮਣੇ ਆਇਆ ਹੈ ਜਸਿ ਵਚਿ ਉਹ ਲੱਤਾਂ ਮਾਰਦਾ ਅਤੇ ਥੱਪੜ ਮਾਰਦਾ ਨਜ਼ਰ ਆ ਰਹਿਾ ਹੈ। ਇਸ ਦੇ ਨਾਲ ਹੀ ਬਜ਼ੁਰਗ ਔਰਤ ਦੀ ਨੂੰਹ ਉਸ ਨੂੰ ਬਚਾਉਣ ਦੀ ਬਜਾਏ ਮੰਜੇ ‘ਤੇ ਬੈਠ ਕੇ ਵੀਡੀਉ ਬਣਾਉਂਦੀ ਰਹੀ। ਦਸਆਿ ਜਾ ਰਹਿਾ ਹੈ ਕ ਿਅਜੇ ਤਕ ਬਜ਼ੁਰਗ ਔਰਤ ਨੇ ਪੁਲਸਿ ਨੂੰ ਮਾਮਲੇ ਦੀ ਸ਼ਕਿਾਇਤ ਨਹੀਂ ਦਤਿੀ ਹੈ। ਵੀਡੀਉ ਅੰਮ੍ਰਤਿਸਰ ਦੇ ਜਵਾਲਾ ਅਸਟੇਟ ਨੇੜੇ ਸਥਤਿ ਸ਼ਵਿ ਨਗਰ ਕਲੋਨੀ ਦੀ ਦੱਸੀ ਜਾ ਰਹੀ ਹੈ। ਵੀਡੀਉ ਬਣਾਉਣ ਵਾਲੀ ਔਰਤ ਬਜ਼ੁਰਗ ਦੀ ਨੂੰਹ ਹੈ ਜੋ ਅਪਣੇ ਪਤੀ ਨੂੰ ਪੀੜਤਾ ਨੂੰ ਹੋਰ ਮਾਰਨ ਲਈ ਉਕਸਾਉਂਦੀ ਵੀ ਨਜ਼ਰ ਆ ਰਹੀ ਹੈ। ਉਹ ਵਾਰ-ਵਾਰ ਪੁੱਛ ਰਹੀ ਹੈ ਕ ਿਪੈਸੇ ਕੱਿਥੇ ਹਨ। ਇੰਨਾ ਹੀ ਨਹੀਂ ਔਰਤ ਬਜ਼ੁਰਗ ਨਾਲ ਪੁਲਸਿ ਕੋਲ ਜਾ ਕੇ ਸ਼ਕਿਾਇਤ ਕਰਨ ਦੀ ਗੱਲ ਵੀ ਕਰ ਰਹੀ ਹੈ। ਵੀਡੀਉ ‘ਚ ਜਦੋਂ ਮਾਂ ਹਮੇਸ਼ਾ ਲਈ ਘਰ ਛੱਡਣ ਦੀ ਗੱਲ ਕਰ ਰਹੀ ਹੈ ਤਾਂ ਬੇਟਾ ਉਸ ਨੂੰ ਜ਼ਆਿਦਾ ਕੁੱਟਦਾ ਅਤੇ ਗਾਲ੍ਹਾਂ ਕੱਢਦਾ ਨਜ਼ਰ ਆ ਰਹਿਾ ਹੈ। ਲੱਤਾਂ ਅਤੇ ਵਾਲਾਂ ਨੂੰ ਫੜ ਕੇ ਥੱਪੜ ਮਾਰਦਾ, ਕੁੱਟਦਾ ਹੈ। ਵੀਡੀਉ ‘ਚ ਬੇਟਾ ਜਾਇਦਾਦ ਦੀ ਗੱਲ ਵੀ ਕਰਦਾ ਹੈ। ਉਹ ਇਹ ਵੀ ਕਹੰਿਦਾ ਹੈ ਕ ਿਜੇ ਉਸ ਨੂੰ ਰੋਟੀ ਨਹੀਂ ਦੰਿਦਾ ਤਾਂ ਉਸ ਦੀਆਂ ਭੈਣਾਂ ਆ ਜਾਂਦੀਆਂ ਹਨ ਜਨਿ੍ਹਾਂ ਦੇ ਕਹਣਿ ‘ਤੇ ਰੋਟੀ ਦੇਣੀ ਪੈਂਦੀ ਹੈ, ਨਹੀਂ ਤਾਂ ਉਹ ਕਦੇ ਉਸ ਨੂੰ ਪੁਛੇ ਵੀ ਨਾ। ਵੀਡੀਉ ਵਚਿ ਦੇਖਆਿ ਜਾ ਸਕਦਾ ਹੈ ਕ ਿਔਰਤ ਅਪਣੇ ਪੁੱਤਰ ਵਲੋਂ ਕੀਤਾ ਜਾ ਰਹਿਾ ਜ਼ੁਲਮ ਸਹਣਿ ਲਈ ਮਜਬੂਰ ਹੈ। ਇਕੋ ਇਕ ਸਹਾਰਾ ਹੋਣ ਕਾਰਨ ਉਹ ਨਾ ਤਾਂ ਪੁਲਸਿ ਕੋਲ ਜਾ ਪਾ ਰਹੀ ਹੈ ਅਤੇ ਨਾ ਹੀ ਅਪਣੇ ਬੇਟੇ ਦੇ ਜ਼ੁਲਮਾਂ ਦਾ ਜਵਾਬ ਦੇਣ ਦੇ ਸਮਰੱਥ ਹੈ।