ਬੀਤੇ ਦਿਨੀ ਫਗਵਾੜਾ ਵਿਖੇ ਹੋਈ ਵੱਡੀ ਲੁੱਟ ਦੀ ਵਾਰਦਾਤ ਨੂੰ ਫਗਵਾੜਾ ਪੁਲਿਸ ਨੇ ਸੁਲਝਾ ਲਿਆ। ਜਿਕਰਯੋਗ ਹੈ ਕਿ ਬੀਤੇ ਦਿਨੀ ਊਘੇ ਬਿਜਨੈੱਸਮੈਨ ਸ. ਅਜੀਤ ਸਿੰਘ ਵਾਲੀਆਂ ਦੇ ਘਰ ਵਿੱਚ ਕੁੱਝ ਦਿਨ ਪਹਿਲਾ ਰੱਖੇ ਗਏ ਕੁੱਕ ਵੱਲੋਂ ਸਬਜੀ ਵਿੱਚ ਕੁੱਝ ਪਾ ਕੇ ਪੂਰੇ ਪਰਿਵਾਰ ਨੂੰ ਬੇਹੋਸ਼ ਕਰਨ ਤੋਂ ਬਾਅਦ ਕਰੌੜਾਂ ਰੁਪਏ ਦੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਪੁਲਿਸ ਨੇ ਇਸ ਵਾਰਦਾਤ ਨੂੰ ਹਲ ਕਰਨ ਲਈ ਹਰ ਐਂਗਲ ਤੋਂ ਜਾਂਚ ਸ਼ੁਰੂ ਕੀਤੀ ਸੀ ਜਿਸ ਵਿੱਚ ਪੁਲਿਸ ਨੂੰ ਸਫਲਤਾ ਵੀ ਮਿਲੀ ਹੈ। ਪੁਲਿਸ ਨੇ ਇਸ ਵਾਰਦਾਤ ਨੂੰ ਹੱਲ ਕਰਦਿਆ ਸਾਰੇ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਇਸ ਸਬੰਧੀ ਐੱਸ.ਐੱਸ.ਪੀ ਕਪੂਰਥਲਾ ਵੱਲੋਂ ਫਗਵਾੜਾ ਵਿਖੇ ਪੱਤਰਕਾਰ ਵਾਰਤਾ ਕਰਕੇ ਹੋਰ ਵੀ ਵੱਡੇ ਖੁਲਾਸੇ ਕੀਤੇ ਜਾਣਗੇ।