ਜੇਕਰ ਤੁਸੀਂ ਅਜੇ ਤੱਕ ਪੈਨ-ਆਧਾਰ ਨੂੰ ਲਿੰਕ ਨਹੀਂ ਕੀਤਾ ਹੈ, ਤਾਂ ਅੱਜ ਹੀ ਕਰ ਲਓ। ਸਰਕਾਰ ਨੇ ਇਨ੍ਹਾਂ ਨੂੰ ਜੋੜਨ ਲਈ 30 ਜੂਨ ਯਾਨੀ ਅੱਜ ਤੱਕ ਦਾ ਸਮਾਂ ਦਿਤਾ ਹੈ। ਕਈ ਲੋਕਾਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਉਨ੍ਹਾਂ ਦਾ ਪੈਨ-ਆਧਾਰ ਲਿੰਕ ਹੈ ਜਾਂ ਨਹੀਂ। ਅਜਿਹੀ ਸਥਿਤੀ ਵਿੱਚ, ਤੁਸੀਂ ਇਨਕਮ ਟੈਕਸ ਸਾਈਟ ‘ਤੇ ਜਾ ਕੇ ਘਰ ਬੈਠੇ ਇਸ ਨੂੰ ਆਸਾਨੀ ਨਾਲ ਮੁਫਤ ਵਿਚ ਚੈੱਕ ਕਰ ਸਕਦੇ ਹੋ। ਜਿਨ੍ਹਾਂ ਲੋਕਾਂ ਕੋਲ ਪੈਨ-ਆਧਾਰ ਲਿੰਕ ਨਹੀਂ ਹੈ, ਉਹ 1000 ਰੁਪਏ ਦੀ ਫੀਸ ਦੇ ਕੇ 30 ਜੂਨ ਤੱਕ ਅਜਿਹਾ ਕਰ ਸਕਦੇ ਹਨ। ਤੁਸੀਂ ਇਹ ਕੰਮ ਆਸਾਨੀ ਨਾਲ ਆਪਣੇ ਆਪ ਵੀ ਕਰ ਸਕਦੇ ਹੋ। ਪੈਨ-ਆਧਾਰ ਨੂੰ ਇਨਕਮ ਟੈਕਸ ਦੀ ਅਧਿਕਾਰਤ ਸਾਈਟ ਰਾਹੀਂ ਲਿੰਕ ਕੀਤਾ ਜਾ ਸਕਦਾ ਹੈ। ਜੇਕਰ ਤੁਸੀਂ 30 ਜੂਨ ਤੱਕ ਪੈਨ-ਆਧਾਰ ਨੂੰ ਲਿੰਕ ਨਹੀਂ ਕਰਦੇ, ਤਾਂ ਤੁਹਾਡਾ ਪੈਨ ਕਾਰਡ ਅਕਿਰਿਆਸ਼ੀਲ ਹੋ ਜਾਵੇਗਾ। ਜੇਕਰ ਇਹ ਅਕਿਰਿਆਸ਼ੀਲ ਹੈ, ਤਾਂ ਅਜਿਹੇ ਲੋਕਾਂ ਨੂੰ ਮਿਉਚੁਅਲ ਫੰਡ ਜਾਂ ਸਟਾਕ ਖਾਤੇ ਖੋਲ੍ਹਣ ਦੀ ਇਜਾਜ਼ਤ ਨਹੀਂ ਦਿਤੀ ਜਾਵੇਗੀ। ਇਸ ਤੋਂ ਇਲਾਵਾ ਜੇਕਰ ਤੁਸੀਂ ਕਿਤੇ ਵੀ ਇਸ ਪੈਨ ਕਾਰਡ ਨੂੰ ਦਸਤਾਵੇਜ਼ ਵਜੋਂ ਵਰਤਦੇ ਹੋ ਤਾਂ ਭਾਰੀ ਜੁਰਮਾਨਾ ਹੋ ਸਕਦਾ ਹੈ। ਇਨਕਮ ਟੈਕਸ ਐਕਟ 1961 ਦੀ ਧਾਰਾ 272ਬੀ ਤਹਿਤ ਤੁਹਾਨੂੰ 10,000 ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਹੈ। ਇਨਕਮ ਟੈਕਸ ਐਕਟ 1961 ਦੇ ਤਹਿਤ ਕੁਝ ਲੋਕਾਂ ਨੂੰ ਪੈਨ ਨੂੰ ਆਧਾਰ ਨਾਲ ਲਿੰਕ ਕਰਨ ਤੋਂ ਛੋਟ ਦਿਤੀ ਗਈ ਹੈ। ਇਸ ਸ਼੍ਰੇਣੀ ਵਿੱਚ ਅਸਾਮ, ਜੰਮੂ-ਕਸ਼ਮੀਰ ਅਤੇ ਮੇਘਾਲਿਆ ਦੇ ਲੋਕ, ਗੈਰ-ਨਿਵਾਸੀ, 80 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕ ਅਤੇ ਵਿਦੇਸ਼ੀ ਨਾਗਰਿਕ ਸ਼ਾਮਲ ਹਨ।