ਪੰਜਾਬ ਪੁਲਿਸ ਵਲੋਂ ਸ਼ਰਾਰਤੀ ਅਨਸਰਾਂ ਅਤੇ ਅਪਰਾਧੀਆਂ ਖਿਲਾਫ਼ ਵਿੱਢੀ ਗਈ ਮੁਹਿੰਮ ਤਹਿਤ ਫਾਜ਼ਿਲਕਾ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। ਪੁਲਿਸ ਨੇ ਦੋ ਵਿਅਕਤੀਆਂ ਨੂੰ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ ਅਤੇ ਚਾਰ ਖ਼ਿਲਾਫ਼ ਐਫਆਈਆਰ ਦਰਜ ਕੀਤੀ ਗਈ ਹੈ। ਦਸਿਆ ਜਾ ਰਿਹਾ ਹੈ ਕਿ ਉਹ ਲਾਰੈਂਸ ਬਿਸ਼ਨੋਈ ਗੈਂਗ ਨਾਲ ਸਬੰਧਤ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸਐੱਸਪੀ ਅਵਨੀਤ ਕੌਰ ਸਿੱਧੂ ਨੇ ਦਸਿਆ ਕਿ ਪਰਚੇ ਵਿਚ ਨਵੀਨ ਕੁਮਾਰ ਉਰਫ਼ ਆਰਜੂ ਬਿਸ਼ਨੋਈ, ਜੋ ਕਿ ਲਾਰੈਂਸ ਬਿਸ਼ਨੋਈ ਗੈਂਗ ਨਾਲ ਸਬੰਧਤ ਹੈ, ਦਾ ਨਾਮ ਵੀ ਸੀ। ਆਰਜੂ ਬਿਸ਼ਨੋਈ ਦੇ ਨਾਂ ‘ਤੇ ਕਈ ਪਰਚੇ ਦਰਜ ਹਨ। ਆਰਜ਼ੂ ਬਿਸ਼ਨੋਈ ਰਾਜਸਥਾਨ ਦੀ ਅਜਮੇਰ ਜੇਲ੍ਹ ਵਿਚ ਬੰਦ ਹੈ। ਐਸਐਸਪੀ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਖੁਸ਼ਕਰਨ ਸਿੰਘ ਪੁੱਤਰ ਹਰਬੰਸ ਸਿੰਘ ਤੋਂ ਇਕ 2 ਪਿਸਟਲ, 32 ਬੋਰ, 9 ਜ਼ਿੰਦਾ ਕਾਰਤੂਸ, 6 ਖਾਲੀ ਕਰਤੂਸ ਜਦਕਿ ਰਾਹੁਲ ਤੋਂ ਇੱਕ ਪਿਸਟਲ ਬਰਾਮਦ ਹੋਇਆ ਹੈ ।