ਫਰਾਂਸ ਦੇ ਰਾਸ਼ਟਰਪਤੀ ਨੇ ਪੀਐੱਮ ਮੋਦੀ ਨੂੰ ‘ਗ੍ਰੈਂਡ ਕਰਾਸ ਆਫ਼ ਦਿ ਲੀਜਨ ਆਫ਼ ਆਨਰ’ ਨਾਲ ਕੀਤਾ ਸਨਮਾਨਿਤ

ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਗ੍ਰੈਂਡ ਕਰਾਸ ਆਫ ਦਿ ਲੀਜਨ ਆਫ ਆਨਰ ਨਾਲ ਸਨਮਾਨਿਤ ਕੀਤਾ। ਇਹ ਫੌਜੀ ਜਾਂ ਨਾਗਰਿਕ ਆਦੇਸ਼ਾਂ ਵਿਚ ਸਭ ਤੋਂ ਉੱਚਾ ਫਰਾਂਸੀਸੀ ਸਨਮਾਨ ਹੈ। ਪੀਐਮ ਮੋਦੀ ਇਹ ਸਨਮਾਨ ਹਾਸਲ ਕਰਨ ਵਾਲੇ ਪਹਿਲੇ ਭਾਰਤੀ ਪ੍ਰਧਾਨ ਮੰਤਰੀ ਬਣੇ ਹਨ। ਪ੍ਰਧਾਨ ਮੰਤਰੀ ਮੋਦੀ ਨੇ ਇਸ ਵਿਲੱਖਣ ਸਨਮਾਨ ਲਈ ਰਾਸ਼ਟਰਪਤੀ ਮੈਕਰੋਨ ਦਾ ਧੰਨਵਾਦ ਕੀਤਾ। ਵਿਦੇਸ਼ ਮੰਤਰਾਲੇ ਦੇ ਅਧਿਕਾਰਤ ਬੁਲਾਰੇ ਅਰਿੰਦਮ ਬਾਗਚੀ ਨੇ ਇੱਕ ਟਵੀਟ ਵਿਚ ਕਿਹਾ, “ਭਾਰਤ-ਫਰਾਂਸ ਭਾਈਵਾਲੀ ਦੀ ਭਾਵਨਾ ਦਾ ਪ੍ਰਤੀਕ ਇਕ ਨਿੱਘਾ ਇਸ਼ਾਰਾ।” ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਦੁਆਰਾ ਫਰਾਂਸ ਦੇ ਸਰਵਉੱਚ ਪੁਰਸਕਾਰ ਗ੍ਰੈਂਡ ਕਰਾਸ ਆਫ਼ ਦਾ ਲੀਜਨ ਆਫ਼ ਆਨਰ ਨਾਲ ਸਨਮਾਨਿਤ ਕੀਤਾ ਗਿਆ। ” ਪੀਐਮ ਮੋਦੀ ਤੋਂ ਪਹਿਲਾਂ ਦੁਨੀਆ ਦੇ ਕਈ ਨੇਤਾ ਇਸ ਸਨਮਾਨ ਨਾਲ ਸਨਮਾਨਿਤ ਹੋ ਚੁੱਕੇ ਹਨ। ਪੀਐਮ ਮੋਦੀ ਤੋਂ ਪਹਿਲਾਂ ਦੱਖਣੀ ਅਫ਼ਰੀਕਾ ਦੇ ਸਾਬਕਾ ਰਾਸ਼ਟਰਪਤੀ ਨੈਲਸਨ ਮੰਡੇਲਾ, ਤਤਕਾਲੀ ਪ੍ਰਿੰਸ ਆਫ਼ ਵੇਲਜ਼ ਕਿੰਗ ਚਾਰਲਸ, ਸਾਬਕਾ ਜਰਮਨ ਚਾਂਸਲਰ ਐਂਜੇਲਾ ਮਾਰਕੇਲ ਵੀ ਇਹ ਸਨਮਾਨ ਹਾਸਲ ਕਰ ਚੁੱਕੇ ਹਨ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 2 ਦਿਨਾ ਫਰਾਂਸ ਦੇ ਦੌਰੇ ‘ਤੇ ਗਏ ਹਨ।

Leave a Reply

Your email address will not be published. Required fields are marked *