ਪਟਿਆਲਾ ‘ਚ ਬਾਈਕ ਚੋਰ ਦਾ ਹਾਰ ਪਾ ਕੇ ਕੀਤਾ ਸਨਮਾਨ

ਪਟਿਆਲਾ : ਪੰਜਾਬ ਵਿਚ ਚੋਰਾਂ ਅਤੇ ਲੁਟੇਰਿਆਂ ਨੂੰ ਫੜਨ ਦਾ ਕੰਮ ਜੋ ਪੁਲਿਸ ਨੂੰ ਕਰਨਾ ਚਾਹੀਦਾ ਹੈ, ਉਹ ਕੰਮ ਹੁਣ ਲੋਕ ਆਪ ਹੀ ਕਰਨ ਲਈ ਮਜਬੂਰ ਹੋ ਰਹੇ ਹਨ। ਹੁਣ ਲੋਕਾਂ ਨੇ ਚੋਰਾਂ ਅਤੇ ਲੁਟੇਰਿਆਂ ਨੂੰ ਫੜ ਕੇ ਕੁੱਟਣਾ ਬੰਦ ਕਰ ਦਿੱਤਾ ਹੈ। ਚੋਰਾਂ ਨੂੰ ਫੜ ਕੇ ਗਲਾਂ ਵਿੱਚ ਹਾਰ ਪਾ ਸਨਮਾਨ ਕੀਤਾ ਜਾ ਰਿਹਾ ਹੈ। ਇਸ ਪਿੱਛੇ ਲੋਕਾਂ ਦਾ ਤਰਕ ਹੈ ਕਿ ਜੇਕਰ ਉਹ ਚੋਰਾਂ ਅਤੇ ਲੁਟੇਰਿਆਂ ਦੀ ਕੁੱਟਮਾਰ ਕਰਦੇ ਹਨ ਤਾਂ ਪੁਲਿਸ ਪੁੱਛਦੀ ਹੈ ਕਿ ਉਨ੍ਹਾਂ ਨੂੰ ਕਿਉਂ ਮਾਰਿਆ। ਹੁਣ ਉਨ੍ਹਾਂ ਕੋਲ ਹੋਰ ਕੋਈ ਚਾਰਾ ਨਹੀਂ ਹੈ। ਪਟਿਆਲਾ ਜ਼ਿਲ੍ਹੇ ‘ਚ ਹੁਣ ਗਲੇ ‘ਚ ਹਾਰ ਪਾ ਕੇ ਚੋਰ ਦਾ ਸਨਮਾਨ ਕਰਨ ਦਾ ਨਵਾਂ ਮਾਮਲਾ ਸਾਹਮਣੇ ਆਇਆ ਹੈ। ਪਟਿਆਲਾ ਦੇ ਪਿੰਡ ਰਾਵਾਸ ਬ੍ਰਾਹਮਣਾ ਵਿਚ ਦੋ ਚੋਰਾਂ ਨੇ ਇੱਕ ਬਾਈਕ ਅਤੇ ਲੋਹੇ ਦਾ ਸਮਾਨ ਚੋਰੀ ਕਰ ਲਿਆ। ਲੋਕਾਂ ਨੇ ਇੱਕ ਚੋਰ ਨੂੰ ਫੜ ਲਿਆ ਜਦਕਿ ਉਸਦਾ ਇੱਕ ਸਾਥੀ ਫ਼ਰਾਰ ਹੋ ਗਿਆ। ਇਸ ਤੋਂ ਬਾਅਦ ਲੋਕਾਂ ਨੇ ਨਾ ਤਾਂ ਚੋਰ ਨੂੰ ਮਾਰਿਆ ਅਤੇ ਨਾ ਹੀ ਕੁੱਟਿਆ, ਸਗੋਂ ਮੌਕੇ ‘ਤੇ ਹੀ ਹਾਰ ਪਾ ਕੇ ਉਸ ਦੇ ਗਲ ਵਿਚ ਪਾ ਕੇ ਤਾੜੀਆਂ ਨਾਲ ਉਸ ਦਾ ਸਨਮਾਨ ਕੀਤਾ | ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ ਸ਼ੇਰ ਮਾਜਰਾ ਦੇ ਗੁਰਪ੍ਰੀਤ ਸਿੰਘ ਜਾਹਲਾਂ ਨਾਮਕ ਨੌਜਵਾਨ ਦੇ ਨਾਲ 16 ਤੋਂ 17 ਲੋਕਾਂ ਦਾ ਗਿਰੋਹ ਹੈ। ਇਸ ਗਿਰੋਹ ਦਾ ਕੰਮ ਚੋਰੀਆਂ ਕਰਨਾ ਅਤੇ ਲੋਕਾਂ ਨੂੰ ਲੁੱਟਣਾ ਹੈ। ਇਲਾਕੇ ਵਿੱਚ ਇਹ ਲੋਕ ਘਰਾਂ ਦੇ ਬਾਹਰ ਖੜ੍ਹੇ ਦੋਪਹੀਆ ਵਾਹਨ ਚੋਰੀ ਕਰਦੇ ਹਨ। ਇਸੇ ਗਿਰੋਹ ਨੇ ਰਾਵਸ ਵਿੱਚ ਦਰਗਾਹ ਦੇ ਪਿੱਛੇ ਘਰ ਵਿੱਚੋਂ ਇਨਵਰਟਰ, 15 ਹਜ਼ਾਰ ਦੀ ਨਕਦੀ, ਬਾਈਕ ਅਤੇ ਲੋਹੇ ਦਾ ਸਾਮਾਨ ਚੋਰੀ ਕਰ ਲਿਆ ਹੈ।

Leave a Reply

Your email address will not be published. Required fields are marked *