ਅਸਲਾ ਸਾਫ਼ ਕਰਦੇ ਸਮੇਂ ਗੋਲੀ ਲੱਗਣ ਨਾਲ ਪੁਲਿਸ ਮੁਲਾਜ਼ਮ ਦੀ ਮੌਤ

ਲੁਧਿਆਣਾ ਵਿੱਚ ਗੋਲੀ ਲੱਗਣ ਨਾਲ ਇੱਕ ਪੁਲਿਸ ਮੁਲਾਜ਼ਮ ਦੀ ਮੌਤ ਹੋ ਗਈ। ਮੁਲਾਜ਼ਮ ਦੇ ਅਸਲਾ ਸਾਫ਼ ਕਰਦੇ ਸਮੇਂ ਮੱਥੇ ‘ਤੇ ਗੋਲੀ ਲੱਗੀ ਜਿਸ ਨਾਲ ਉਸ ਦੀ ਮੌਕੇ ‘ਤੇ ਹੀ ਮੌਤ ਸੀ। ਮ੍ਰਿਤਕ ਪੁਲਿਸ ਮੁਲਾਜ਼ਮ ਦੀ ਪਛਾਣ ਮਨਪ੍ਰੀਤ ਸਿੰਘ ਵਜੋਂ ਹੋਈ ਹੈ। ਉਹ ਕ੍ਰਿਸ਼ਨਾ ਨਗਰ ਸਥਿਤ ਪੀ.ਜੀ. ਚ ਰਹਿੰਦਾ ਸੀ। ਬੁੱਧਵਾਰ ਸ਼ਾਮ ਨੂੰ ਪੀਜੀ ਦੇ ਕਮਰੇ ਵਿੱਚੋਂ ਗੋਲੀ ਚੱਲਣ ਦੀ ਆਵਾਜ਼ ਆਈ। ਜਿਸ ਤੋਂ ਬਾਅਦ ਆਸਪਾਸ ਦੇ ਲੋਕ ਇਕੱਠੇ ਹੋ ਗਏ। ਲੋਕਾਂ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿਤੀ। ਮ੍ਰਿਤਕ ਮੁਲਾਜ਼ਮ ਪੁਲਿਸ ਲਾਈਨਜ਼ ਵਿੱਚ ਕਿਊਆਰਟੀ ਟੀਮ ਵਿਚ ਤਾਇਨਾਤ ਸੀ। ਪੁਲਿਸ ਦੇ ਸੀਨੀਅਰ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਹਨ। ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਰਖਵਾ ਦਿੱਤਾ ਹੈ। ਮੋਗਾ ਦਾ ਰਹਿਣ ਵਾਲਾ ਮਨਪ੍ਰੀਤ 2016 ਵਿੱਚ ਪੁਲਿਸ ਵਿੱਚ ਭਰਤੀ ਹੋਇਆ ਸੀ।

Leave a Reply

Your email address will not be published. Required fields are marked *