ਫਿਰੋਜ਼ਪੁਰ: ਪੰਜਾਬ ਪੁਲਿਸ ਵਲੋਂ ਸੂਬੇ ਵਿਚ ਨਸ਼ਿਆਂ ਦੀ ਰੋਕਥਾਮ ਲਈ ਚੁੱਕੇ ਜਾ ਰਹੇ ਸਖ਼ਤ ਕਦਮਾਂ ਦੇ ਤਹਿਤ ਫਿਰੋਜ਼ਪੁਰ ਵਿਚ ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ਜ਼ਬਤ ਕੀਤੀਆਂ ਗਈਆਂ ਹਨ। ਬੁੱਧਵਾਰ ਨੂੰ ਦੋ ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ਜ਼ਬਤ ਕੀਤੀਆਂ ਗਈਆਂ।ਹੁਣ ਤੱਕ ਜ਼ਿਲ੍ਹੇ ਵਿਚ 9 ਨਸ਼ਾ ਤਸਕਰਾਂ ਦੀ 3 ਕਰੋੜ 97 ਲੱਖ 9 ਹਜ਼ਾਰ 207 ਰੁਪਏ ਦੀ ਜਾਇਦਾਦ ਜ਼ਬਤ ਕੀਤੀ ਜਾ ਚੁੱਕੀ ਹੈ। ਬੁੱਧਵਾਰ ਨੂੰ ਜੀਰਾ ਅਤੇ ਫ਼ਿਰੋਜ਼ਪੁਰ ਸਬ-ਡਵੀਜ਼ਨ ਵਿੱਚ ਐਨਡੀਪੀਐਸ ਐਕਟ 1985 ਤਹਿਤ ਦੋ ਨਸ਼ਾ ਤਸਕਰਾਂ ਦੀ 22 ਲੱਖ ਅਤੇ 11 ਲੱਖ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਗਈ। 1 ਅਕਤੂਬਰ ਤੋਂ ਹੁਣ ਤੱਕ 9 ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ਸੀਲ ਕੀਤੀਆਂ ਜਾ ਚੁੱਕੀਆਂ ਹਨ। ਦੱਸ ਦੇਈਏ ਕਿ ਜਿਨ੍ਹਾਂ ਮੁਲਜ਼ਮਾਂ ਦੀਆਂ ਜਾਇਦਾਦਾਂ ਜ਼ਬਤ ਕੀਤੀਆਂ ਗਈਆਂ ਹਨ, ਉਹ ਲੰਬੇ ਸਮੇਂ ਤੋਂ ਨਸ਼ਿਆਂ ਦੀ ਤਸਕਰੀ ਕਰ ਰਹੇ ਹਨ। ਦੱਸ ਦੇਈਏ ਕਿ ਪੁਲਿਸ ਦੇ ਰਾਡਾਰ ‘ਤੇ ਫ਼ਿਰੋਜ਼ਪੁਰ ਦੇ ਹੋਰ ਵੀ ਕਈ ਨਸ਼ਾ ਤਸਕਰ ਹਨ, ਜਿਨ੍ਹਾਂ ਦੀਆਂ ਜਾਇਦਾਦਾਂ ਨੂੰ ਵੀ ਜਲਦ ਹੀ ਸੀਲ ਕਰ ਦਿੱਤਾ ਜਾਵੇਗਾ।