ਪਤਨੀ ਨੇ ਪ੍ਰੇਮੀ ਨਾਲ ਮਿਲ ਕੇ ਭਾਜਪਾ ਆਗੂ ਪ੍ਰੇਮ ਮੋਹਨ ਖਰਵਾਰ ਦਾ ਕੀਤਾ ਕਤਲ

ਉੱਤਰ ਪ੍ਰਦੇਸ਼ ਦੇ ਸੋਨਭੱਦਰ ‘ਚ ਬੀਤੀ 8 ਅਕਤੂਬਰ ਨੂੰ ਭਾਜਪਾ ਨੇਤਾ ਪ੍ਰੇਮ ਮੋਹਨ ਖਰਵਾਰ ਦੀ ਹੱਤਿਆ ਦੇ ਮਾਮਲੇ ‘ਚ ਸਨਸਨੀਖੇਜ਼ ਖੁਲਾਸਾ ਹੋਇਆ ਹੈ। ਪੁਲਿਸ ਨੇ ਕਤਲ ਦੇ ਦੋਸ਼ ‘ਚ ਉਸ ਦੀ ਪਤਨੀ ਅਤੇ ਉਸ ਦੀ ਪਤਨੀ ਦੇ ਪ੍ਰੇਮੀ ਨੂੰ ਗ੍ਰਿਫਤਾਰ ਕਰ ਲਿਆ ਹੈ। ਦੋਸ਼ੀ ਔਰਤ ਨੂੰ ਉਸ ਦੇ ਸਹੁਰੇ ਨੇ ਆਪਣੇ ਪ੍ਰੇਮੀ ਨਾਲ ਇਤਰਾਜ਼ਯੋਗ ਹਾਲਤ ‘ਚ ਫੜ ਲਿਆ ਸੀ। ਭਾਜਪਾ ਆਗੂ ਪ੍ਰੇਮ ਮੋਹਨ ਖਰਵਾਰ ਦੀ ਲਾਸ਼ 13 ਅਕਤੂਬਰ ਨੂੰ ਜੰਗਲ ਵਿੱਚ ਪਈ ਮਿਲੀ ਸੀ। ਮ੍ਰਿਤਕ ਦੇ ਪਿਤਾ ਨੇ ਪਹਿਲਾਂ ਹੀ ਆਪਣੀ ਨੂੰਹ ਅਤੇ ਉਸ ਦੇ ਪ੍ਰੇਮੀ ‘ਤੇ ਕਤਲ ਦੇ ਦੋਸ਼ ਲਗਾਏ ਸਨ। ਦੋਸ਼ੀ ਔਰਤ ਬਿੰਦੂ ਨੇ ਦੱਸਿਆ ਕਿ ਉਸ ਦੇ ਵਿਆਹ ਨੂੰ 10 ਸਾਲ ਹੋ ਗਏ ਸਨ ਪਰ ਕੁਝ ਸਾਲਾਂ ਬਾਅਦ ਹੀ ਉਸ ਦੀ ਆਪਣੇ ਪਤੀ ਤੋਂ ਦੂਰੀ ਵਧਣ ਲੱਗੀ। ਬਿੰਦੂ ਨੂੰ ਆਪਣੇ ਪਤੀ ਦੇ ਤਾਅਨੇ ਸੁਣ ਕੇ ਦਰਦ ਹੋਣ ਲੱਗਾ। ਕਰੀਬ ਡੇਢ ਸਾਲ ਪਹਿਲਾਂ ਬਿੰਦੂ ਦੀ ਮੁਲਾਕਾਤ ਸ਼ਮਸ਼ਾਦ ਨਾਲ ਬਾਜ਼ਾਰ ‘ਚ ਹੋਈ ਸੀ। ਉਹ ਨੇੜਲੇ ਪਿੰਡ ਦਾ ਰਹਿਣ ਵਾਲਾ ਹੈ। 30 ਸਾਲਾ ਬਿੰਦੂ ਅਤੇ 26 ਸਾਲਾ ਸ਼ਮਸ਼ਾਦ ਵਿਚਕਾਰ ਹੌਲੀ-ਹੌਲੀ ਨਾਜਾਇਜ਼ ਸਬੰਧ ਬਣ ਗਏ। ਇੱਕ ਵਾਰ ਬਿੰਦੂ ਨੂੰ0ਉਸਦੇ ਸਹੁਰੇ ਨੇ ਸ਼ਮਸ਼ਾਦ ਨਾਲ ਦੇਖ ਲਿਆ ਸੀ। ਫਿਰ ਉਹ ਬਹਾਨਾ ਬਣਾ ਕੇ ਫਰਾਰ ਹੋ ਗਈ ਪਰ ਜਦੋਂ ਉਹ ਦੂਜੀ ਵਾਰ ਫੜੀ ਗਈ ਤਾਂ ਉਸ ਦੇ ਪਤੀ ਨੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। 8 ਅਕਤੂਬਰ ਨੂੰ ਬਿੰਦੂ ਦੇ ਕਹਿਣ ‘ਤੇ ਸ਼ਮਸ਼ਾਦ ਨੇ ਪ੍ਰੇਮ ਮੋਹਨ ਦਾ ਕੁਹਾੜੀ ਨਾਲ ਕਤਲ ਕਰ ਦਿਤਾ। ਫਿਰ ਲਾਸ਼ ਨੂੰ ਜੰਗਲ ਵਿਚ ਸੁੱਟ ਦਿੱਤਾ ਗਿਆ। ਮੁਲਜ਼ਮ ਬਿੰਦੂ ਨੇ ਦੱਸਿਆ ਕਿ ਉਹ ਆਪਣੇ ਪ੍ਰੇਮੀ ਨਾਲ ਰਹਿਣਾ ਚਾਹੁੰਦੀ ਸੀ ਪਰ ਉਸ ਦਾ ਪਤੀ ਉਸ ਦੇ ਰਾਹ ਵਿੱਚ ਆ ਰਿਹਾ ਸੀ।

Leave a Reply

Your email address will not be published. Required fields are marked *