ਪਾਕਿਸਤਾਨ ਦੀ ਟੀਮ ਵਿਸ਼ਵ ਕੱਪ 2023 ਤੋਂ ਬਾਹਰ ਹੋ ਗਈ ਹੈ। 338 ਦੌੜਾਂ ਦੇ ਟੀਚੇ ਦਾ ਪਿੱਛਾ ਕਰ ਰਹੀ ਪਾਕਿਸਤਾਨੀ ਟੀਮ ਇਹ ਮੈਚ ਜਿੱਤ ਕੇ ਵੀ ਸੈਮੀਫਾਈਨਲ ‘ਚ ਨਹੀਂ ਪਹੁੰਚ ਸਕੀ। ਟਾਪ-4 ਲਈ ਟੀਮ ਨੂੰ 40 ਗੇਂਦਾਂ ਦੇ ਅੰਦਰ ਇਸ ਟੀਚੇ ਦਾ ਪਿੱਛਾ ਕਰਨਾ ਸੀ, ਪਰ ਅਜਿਹਾ ਨਹੀਂ ਹੋਇਆ। ਹੁਣ ਟੀਮ ਦੀ ਨਜ਼ਰ ਟਾਪ-5 ‘ਤੇ ਹੈ। ਪਾਕਿਸਤਾਨੀ ਟੀਮ ਨੇ 18 ਓਵਰਾਂ ‘ਚ 3 ਵਿਕਟਾਂ ‘ਤੇ 75 ਦੌੜਾਂ ਬਣਾਈਆਂ ਹਨ। ਮੁਹੰਮਦ ਰਿਜ਼ਵਾਨ ਅਤੇ ਸਾਊਦ ਸ਼ਕੀਲ ਕਰੀਜ਼ ‘ਤੇ ਹਨ। ਕਪਤਾਨ ਬਾਬਰ ਆਜ਼ਮ 14 ਦੌੜਾਂ ਬਣਾ ਕੇ ਆਊਟ ਹੋ ਗਏ। ਉਸ ਨੂੰ ਗਸ ਐਟਕਿੰਸਨ ਨੇ ਆਦਿਲ ਰਾਸ਼ਿਦ ਦੇ ਹੱਥੋਂ ਕੈਚ ਕਰਵਾਇਆ। ਇਸ ਤੋਂ ਪਹਿਲਾਂ ਡੇਵਿਡ ਵਿਲੀ ਨੇ ਫਖਰ ਜ਼ਮਾਨ (1 ਦੌੜਾਂ) ਅਤੇ ਅਬਦੁੱਲਾ ਸ਼ਫੀਕ (0 ਦੌੜਾਂ) ਨੂੰ ਆਊਟ ਕੀਤਾ। ਇੰਗਲੈਂਡ ਨੇ ਪਾਕਿਸਤਾਨ ਨੂੰ 338 ਦੌੜਾਂ ਦਾ ਟੀਚਾ ਦਿੱਤਾ ਹੈ। ਪਾਕਿਸਤਾਨ ਨੇ ਦੂਜੀ ਪਾਰੀ ‘ਚ 7ਵਾਂ ਓਵਰ ਖੇਡਦੇ ਹੀ ਸੈਮੀਫਾਈਨਲ ਲਈ ਕੁਆਲੀਫਾਈ ਕਰਨ ਦੀਆਂ ਆਪਣੀਆਂ ਉਮੀਦਾਂ ਖ਼ਤਮ ਕਰ ਦਿੱਤੀਆਂ। ਮੈਚ ਤੋਂ ਪਹਿਲਾਂ ਪਾਕਿਸਤਾਨੀ ਟੀਮ 4 ਜਿੱਤਾਂ ਨਾਲ 8 ਅੰਕਾਂ ਨਾਲ ਅੰਕ ਸੂਚੀ ਵਿਚ 5ਵੇਂ ਸਥਾਨ ‘ਤੇ ਸੀ। 10 ਅੰਕਾਂ ਨਾਲ ਚੌਥੇ ਨੰਬਰ ‘ਤੇ ਮੌਜੂਦ ਨਿਊਜ਼ੀਲੈਂਡ ਨੂੰ ਪਛਾੜਨ ਲਈ ਪਾਕਿਸਤਾਨ ਨੂੰ 6.4 ਓਵਰਾਂ ‘ਚ ਟੀਚਾ ਹਾਸਲ ਕਰਨਾ ਸੀ। ਟੀਮ 7 ਓਵਰਾਂ ਵਿਚ ਇਹ ਟੀਚਾ ਹਾਸਲ ਨਹੀਂ ਕਰ ਸਕੀ। ਜਿਸ ਕਾਰਨ ਟੀਮ ਮੈਚ ਦਾ ਨਤੀਜਾ ਆਉਣ ਤੋਂ ਪਹਿਲਾਂ ਹੀ ਨਾਕਆਊਟ ਦੌਰ ਤੋਂ ਬਾਹਰ ਹੋ ਗਈ ਸੀ।