ਨਵੀਂ ਦਿੱਲੀ-ਦਰਭੰਗਾ ਐਕਸਪ੍ਰੈਸ ‘ਚ ਭਿਆਨਕ ਅੱਗ, ਬਾਲ-ਬਾਲ ਬਚੇ ਮੁਸਾਫ਼ਰ

ਨਵੀਂ ਦਿੱਲੀ ਤੋਂ ਦਰਭੰਗਾ ਜਾ ਰਹੀ ਦਿੱਲੀ-ਦਰਭੰਗਾ (02570) ਸੁਪਰਫਾਸਟ ਐਕਸਪ੍ਰੈੱਸ ਦੀਆਂ ਬੋਗੀਆਂ ‘ਚ ਅੱਗ ਲੱਗਣ ਦੀ ਖ਼ਬਰ ਹੈ। ਜਾਣਕਾਰੀ ਮੁਤਾਬਕ ਅੱਗ ਬਹੁਤ ਭਿਆਨਕ ਹੈ। ਇਹ ਹਾਦਸਾ ਇਟਾਵਾ ਦੇ ਸਰਾਏ ਭੂਪਤ ਰੇਲਵੇ ਸਟੇਸ਼ਨ ਨੇੜੇ ਵਾਪਰਿਆ। ਰੇਲਵੇ ਦੇ ਕਈ ਅਧਿਕਾਰੀ ਮੌਕੇ ‘ਤੇ ਮੌਜੂਦ ਹਨ। ਛਠ ਦੇ ਤਿਉਹਾਰ ਦੇ ਮੱਦੇਨਜ਼ਰ ਬਿਹਾਰ ਵੱਲ ਜਾਣ ਵਾਲੀਆਂ ਟਰੇਨਾਂ ਕਾਫੀ ਭਰ ਗਈਆਂ ਹਨ, ਜਿਸ ਕਾਰਨ ਇਸ ਨੂੰ ਗੰਭੀਰ ਘਟਨਾ ਮੰਨਿਆ ਜਾ ਰਿਹਾ ਹੈ। ਅਧਿਕਾਰੀਆਂ ਮੁਤਾਬਕ ਮੌਕੇ ‘ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਭੇਜੀਆਂ ਜਾ ਰਹੀਆਂ ਹਨ। ਫਿਲਹਾਲ ਕਿਸੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਸ਼ੁਰੂਆਤੀ ਜਾਣਕਾਰੀ ਤੋਂ ਪਤਾ ਚੱਲਦਾ ਹੈ ਕਿ ਅੱਗ ਐਸ-1 ਡੱਬੇ ਵਿਚ ਲੱਗੀ ਅਤੇ ਟਰੇਨ ਦੇ ਤਿੰਨ ਡੱਬਿਆਂ ਨੂੰ ਆਪਣੀ ਲਪੇਟ ਵਿਚ ਲੈ ਲਿਆ। ਇਸ ਘਟਨਾ ‘ਚ ਅਜੇ ਤੱਕ ਕਿਸੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਫਾਇਰ ਬ੍ਰਿਗੇਡ ਦੀ ਟੀਮ ਮੌਕੇ ‘ਤੇ ਪਹੁੰਚ ਗਈ ਹੈ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਜਦੋਂ ਦਿੱਲੀ-ਦਰਭੰਗਾ ਟਰੇਨ ਨੰਬਰ 02570 ਉੱਤਰ ਪ੍ਰਦੇਸ਼ ਦੇ ਸਰਾਏ ਭੋਪਤ ਰੇਲਵੇ ਸਟੇਸ਼ਨ ਤੋਂ ਲੰਘ ਰਹੀ ਸੀ ਤਾਂ ਐੱਸ1 ਕੋਚ ‘ਚ ਧੂੰਆਂ ਦੇਖ ਕੇ ਸਟੇਸ਼ਨ ਮਾਸਟਰ ਨੇ ਤੁਰੰਤ ਟਰੇਨ ਨੂੰ ਰੋਕ ਦਿੱਤਾ। ਸਾਰੇ ਯਾਤਰੀਆਂ ਨੂੰ ਸੁਰੱਖਿਅਤ ਉਤਾਰ ਲਿਆ ਗਿਆ। ਕੋਈ ਜ਼ਖਮੀ ਜਾਂ ਜਾਨੀ ਨੁਕਸਾਨ ਨਹੀਂ ਹੋਇਆ ਹੈ। ਇਹ ਇੱਕ ਵਿਸ਼ੇਸ਼ ਰੇਲਗੱਡੀ ਹੈ ਜੋ ਤਿਉਹਾਰ ਦੇ ਮੱਦੇਨਜ਼ਰ ਚਲਾਈ ਗਈ ਹੈ। ਉੱਤਰੀ ਮੱਧ ਰੇਲਵੇ ਦੇ ਸੀਪੀਆਰਓ ਨੇ ਕਿਹਾ ਹੈ ਕਿ ਟਰੇਨ ਜਲਦੀ ਹੀ ਰਵਾਨਾ ਹੋਵੇਗੀ। ਖ਼ਬਰ ਮੁਤਾਬਕ ਅੱਗ ਦੀਆਂ ਲਪਟਾਂ ਦੇਖ ਕੇ ਯਾਤਰੀਆਂ ਨੇ ਟਰੇਨ ਤੋਂ ਛਾਲ ਮਾਰ ਦਿੱਤੀ। ਟਰੇਨ ਨੂੰ ਤੁਰੰਤ ਰੋਕ ਦਿੱਤਾ ਗਿਆ। ਸੂਤਰਾਂ ਨੇ ਦੱਸਿਆ ਕਿ ਟਰੇਨ ‘ਚ ਸਮਰੱਥਾ ਤੋਂ ਜ਼ਿਆਦਾ ਯਾਤਰੀ ਸਨ ਅਤੇ ਤਿਉਹਾਰ ਕਾਰਨ ਲੋਕ ਵੱਡੀ ਗਿਣਤੀ ‘ਚ ਸਫ਼ਰ ਕਰ ਰਹੇ ਸਨ। ਲਗਾਤਾਰ ਵੱਧ ਰਹੇ ਰੇਲ ਹਾਦਸਿਆਂ ਨੂੰ ਦੇਖਦਿਆਂ ਭਾਰਤੀ ਰੇਲਵੇ ਕਾਫ਼ੀ ਚਿੰਤਤ ਹੈ। ਰੇਲਵੇ ਸੂਤਰਾਂ ਅਨੁਸਾਰ 2022-23 ਵਿਚ ਪਿਛਲੇ ਸਾਲ ਦੇ ਮੁਕਾਬਲੇ ਜ਼ਿਆਦਾ ਰੇਲ ਹਾਦਸੇ ਹੋਏ ਹਨ। 2022-23 ਵਿਚ ਰੇਲ ਹਾਦਸਿਆਂ ਦੀ ਗਿਣਤੀ 162 ਸੀ, ਜਿਸ ਵਿਚ 35 ਸਿਗਨਲ ਪਾਸਡ ਐਟ ਡੈਂਜਰ (SPAD) ਦੇ ਮਾਮਲੇ ਸ਼ਾਮਲ ਸਨ। ਉੜੀਸਾ ਦੇ ਬਾਲਾਸੋਰ ਵਿਚ ਵਾਪਰੀ ਇਸ ਘਟਨਾ ਵਿਚ ਕਰੀਬ 291 ਲੋਕ ਮਾਰੇ ਗਏ ਸਨ। ਇਸ ਹਾਦਸੇ ਤੋਂ ਬਾਅਦ ਵੀ ਸਰਕਾਰ ਨੇ ਰੇਲ ਹਾਦਸਿਆਂ ਨੂੰ ਹੋਰ ਵੀ ਗੰਭੀਰਤਾ ਨਾਲ ਲਿਆ ਹੈ।

Leave a Reply

Your email address will not be published. Required fields are marked *