ਦੁਨੀਆਂ ਭਰ ਵਿਚ ਆ ਰਹੇ ਭੂਚਾਲ ਕਿਸੇ ਤੋਂ ਲੁਕੇ ਨਹੀਂ ਹਨ ਅਤੇ ਇਨ੍ਹਾਂ ਦਾ ਵਾਧਾ ਵੀ ਸਭ ਨੂੰ ਪਤਾ ਹੈ। ਹਰ ਰੋਜ਼ ਵੱਖ-ਵੱਖ ਥਾਵਾਂ ‘ਤੇ ਭੂਚਾਲ ਆਉਂਦੇ ਹਨ ਅਤੇ ਉਹ ਵੀ ਦਿਨ ਵਿਚ ਇਕ ਤੋਂ ਵੱਧ ਵਾਰ। ਅੱਜ 27 ਜਨਵਰੀ ਦਿਨ ਸ਼ਨੀਵਾਰ ਨੂੰ ਗੁਆਟੇਮਾਲਾ ਵਿਚ ਭੂਚਾਲ ਆਇਆ।,ਜਿਸ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 6.1 ਸੀ। ਇਹ ਭੂਚਾਲ ਗੁਆਟੇਮਾਲਾ ਵਿੱਚ ਟੈਕਸੀਸਕੋ ਤੋਂ 7 ਕਿਲੋਮੀਟਰ ਉੱਤਰ-ਪੱਛਮ ਵਿਚ ਆਇਆ। ਭਾਰਤੀ ਸਮੇਂ ਮੁਤਾਬਕ ਇਹ ਭੂਚਾਲ ਅੱਜ ਸਵੇਰੇ 11.22 ਵਜੇ ਆਇਆ। ਯੂਨਾਈਟਿਡ ਸਟੇਟਸ ਜੀਓਲੋਜੀਕਲ ਸਰਵੇ (USGS) ਨੇ ਵੀ ਗੁਆਟੇਮਾਲਾ ਵਿੱਚ ਇਸ ਭੂਚਾਲ ਦੀ ਪੁਸ਼ਟੀ ਕੀਤੀ ਹੈ।ਗੁਆਟੇਮਾਲਾ ਵਿੱਚ ਅੱਜ ਆਏ ਭੂਚਾਲ ਦੀ ਡੂੰਘਾਈ 108 ਕਿਲੋਮੀਟਰ ਸੀ। ਭੂਚਾਲ ਪ੍ਰਭਾਵਿਤ ਇਲਾਕੇ ‘ਚੋਂ ਡਰੇ ਲੋਕ ਘਰਾਂ ‘ਚੋਂ ਬਾਹਰ ਨਿਕਲ ਆਏ। ਭੂਚਾਲ ਕਾਰਨ ਕੁਝ ਇਮਾਰਤਾਂ ਅਤੇ ਮਕਾਨਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ। ਹਾਲਾਂਕਿ ਇਸ ਭੂਚਾਲ ਕਾਰਨ ਕਿਸੇ ਦੇ ਜ਼ਖ਼ਮੀ ਹੋਣ ਦੀ ਕੋਈ ਖਬਰ ਨਹੀਂ ਹੈ। ਗੁਆਟੇਮਾਲਾ ‘ਚ ਭੂਚਾਲ ਕਾਰਨ ਗੁਆਂਢੀ ਦੇਸ਼ ਅਲ ਸਲਵਾਡੋਰ ‘ਚ ਵੀ ਕੁਝ ਥਾਵਾਂ ‘ਤੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।