ਅਯੁੱਧਿਆ ਵਿਚ ਰਾਮ ਮੰਦਰ ਦੇ ਨਿਰਮਾਣ ਤੋਂ ਬਾਅਦ ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ ਯਾਨੀ ਸੀਟੀਯੂ ਅਯੁੱਧਿਆ ਧਾਮ ਲਈ ਵੀ ਬੱਸ ਸੇਵਾ ਸ਼ੁਰੂ ਕਰਨ ਜਾ ਰਹੀ ਹੈ। ਇਹ ਕਦਮ ਚੁੱਕਣ ਦਾ ਵਿਚਾਰ ਚੰਡੀਗੜ੍ਹ ਅਤੇ ਆਸ-ਪਾਸ ਦੇ ਲੱਖਾਂ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਚੁੱਕਿਆ ਗਿਆ ਹੈ। ਚੰਡੀਗੜ੍ਹ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਹ ਬੱਸ ਸੇਵਾ ਬਸੰਤ ਪੰਚਮੀ ਤੋਂ ਪਹਿਲਾਂ ਸ਼ੁਰੂ ਕਰ ਦਿੱਤੀ ਜਾਵੇਗੀ। ਇਹ ਬੱਸ ਸੈਕਟਰ 17 ISBT ਤੋਂ ਅਯੁੱਧਿਆ ਧਾਮ ਤੱਕ ਚੱਲੇਗੀ। ਬੱਸ ਸੈਕਟਰ 17 ਆਈਐਸਬੀਟੀ ਤੋਂ ਰੋਜ਼ਾਨਾ ਦੁਪਹਿਰ 1:30 ਵਜੇ ਰਵਾਨਾ ਹੋਵੇਗੀ ਅਤੇ ਅਗਲੇ ਦਿਨ ਸਵੇਰੇ 8:30 ਵਜੇ ਅਯੁੱਧਿਆ ਧਾਮ ਪਹੁੰਚੇਗੀ। ਇਸ ਤੋਂ ਬਾਅਦ ਬੱਸ ਉਥੋਂ ਸ਼ਾਮ 4:30 ਵਜੇ ਰਵਾਨਾ ਹੋਵੇਗੀ ਅਤੇ ਅਗਲੇ ਦਿਨ ਸਵੇਰੇ 11:05 ਵਜੇ ਚੰਡੀਗੜ੍ਹ ਸੈਕਟਰ 17 ਆਈਐਸਬੀਟੀ ਪਹੁੰਚੇਗੀ। ਬੱਸ ਵਿੱਚ ਯਾਤਰੀ ਕਿਰਾਇਆ 1706 ਰੁਪਏ ਹੋਵੇਗਾ। ਇਹ ਸਫ਼ਰ ਲਗਭਗ 947 ਕਿਲੋਮੀਟਰ ਦਾ ਹੈ ਜਿਸ ਵਿਚ 19 ਘੰਟੇ ਦਾ ਸਮਾਂ ਲੱਗੇਗਾ।